For the best experience, open
https://m.punjabitribuneonline.com
on your mobile browser.
Advertisement

ਟੇਬਲ ਟੈਨਿਸ: ਡੀਏਵੀ ਸਕੂਲ ਦੀ ਹੂੰਝਾ ਫੇਰ ਜਿੱਤ

06:37 AM Aug 04, 2024 IST
ਟੇਬਲ ਟੈਨਿਸ  ਡੀਏਵੀ ਸਕੂਲ ਦੀ ਹੂੰਝਾ ਫੇਰ ਜਿੱਤ
ਉਦਘਾਟਨੀ ਮੈਚ ਦੌਰਾਨ ਖਿਡਾਰੀਆਂ ਨਾਲ ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ।
Advertisement

ਮਿਹਰ ਸਿੰਘ
ਕੁਰਾਲੀ, 3 ਅਗਸਤ
ਜ਼ੋਨ ਪੱਧਰੀ ਟੇਬਲ ਟੈਨਿਸ ਮੁਕਾਬਲੇ ਅੱਜ ਨੇੜਲੇ ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਰਵਾਏ ਗਏ। ਲੜਕੀਆਂ ਤੇ ਲੜਕਿਆਂ ਦੇ 14,17 ਅਤੇ 19 ਸਾਲ ਵਰਗ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਡੀਏਵੀ ਸਕੂਲ ਕੁਰਾਲੀ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਮੁਕਾਬਲਿਆਂ ਦਾ ਉਦਘਾਟਨ ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਬੰਦਨਾ ਪੁਰੀ ਨੇ ਕੀਤਾ। ਡੀਡੀਈ ਅੰਕੁਰ ਕੁਮਾਰ ਦੀ ਦੇਖਰੇਖ ਹੇਠ ਹੋਏ ਮੁਕਾਬਲਿਆਂ ਦੌਰਾਨ ਲੜਕੀਆਂ ਦੇ 14 ਸਾਲ ਵਰਗ ਵਿੱਚ ਡੀਏਵੀ ਸਕੂਲ ਕੁਰਾਲੀ ਨੇ ਪਹਿਲਾ, ਮੇਜ਼ਬਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋਂ ਸੰਗਤੀਆਂ ਨੇ ਦੂਜਾ ਤੇ ਸਰਕਾਰੀ ਹਾਈ ਸਕੂਲ ਕੁੱਬਾਹੇੜੀ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ 17 ਤੇ 19 ਸਾਲ ਵਰਗ ਵਿੱਚ ਡੀਏਵੀ ਸਕੂਲ ਤੇ ਮੁੰਧੋਂ ਸੰਗਤੀਆਂ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲੇ ਦੋ ਸਥਾਨ ਹਾਸਲ ਕੀਤੇ। ਲੜਕਿਆਂ ਦੇ 14 ਸਾਲ ਵਰਗ ਵਿੱਚ ਡੀਏਵੀ ਸਕੂਲ ਕੁਰਾਲੀ ਤੇ ਕੁੱਬਾਹੇੜੀ ਜਦਕਿ 17 ਸਾਲ ਤੇ 19 ਸਾਲ ਵਰਗ ਵਿੱਚ ਡੀਏਵੀ ਸਕੂਲ ਕੁਰਾਲੀ ਤੇ ਮੁੰਧੋਂ ਸੰਗਤੀਆਂ ਦੀਆਂ ਟੀਮਾਂ ਨੇ ਕ੍ਰਮਵਾਰ ਪਹਿਲੇ ਦੋ ਸਥਾਨ ਹਾਸਲ ਕੀਤੇ।

Advertisement
Advertisement
Author Image

Advertisement