For the best experience, open
https://m.punjabitribuneonline.com
on your mobile browser.
Advertisement

ਹਾਕੀ: ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਲਗਾਤਾਰ ਦੂਜੀ ਜਿੱਤ

04:58 PM Sep 09, 2024 IST
ਹਾਕੀ  ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਲਗਾਤਾਰ ਦੂਜੀ ਜਿੱਤ
ਮੈਚ ਦੌਰਾਨ ਗੇਂਦ ਲਈ ਭਿੜਦੇ ਹੋਏ ਭਾਰਤ ਤੇ ਜਪਾਨ ਦੇ ਖਿਡਾਰੀ। -ਫੋਟੋ: ‘ਐਕਸ’
Advertisement

ਹੁਲੁਨਬੂਈਰ (ਚੀਨ), 9 ਸਤੰਬਰ
ਸੁਖਜੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਪਿਛਲੇ ਚੈਂਪੀਅਨ ਭਾਰਤ ਨੇ ਅੱਜ ਇੱਥੇ ਪੁਰਸ਼ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਲੀਗ ਮੈਚ ਵਿੱਚ ਜਪਾਨ ਨੂੰ 5-1 ਤੋਂ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਸੁਖਜੀਤ ਨੇ ਦੂਜੇ ਤੇ 60ਵੇਂ ਮਿੰਟ ਵਿੱਚ ਗੋਲ ਕੀਤੇ ਜਦਕਿ ਅਭਿਸ਼ੇਕ (ਤੀਜੇ), ਸੰਜੇ (17ਵੇਂ) ਅਤੇ ਉੱਤਮ ਸਿੰਘ (54ਵੇਂ) ਹੋਰ ਗੋਲ ਕਰਨ ਵਾਲੇ ਭਾਰਤੀ ਖਿਡਾਰੀ ਰਹੇ। ਮਾਤਸੂਮੋਤੋ ਕਾਜ਼ੂਮਾਸਾ ਨੇ 41ਵੇਂ ਮਿੰਟ ਵਿੱਚ ਜਪਾਨ ਲਈ ਇਕ ਗੋਲ ਕੀਤਾ। ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਬੁੱਧਵਾਰ ਨੂੰ ਪਿਛਲੇ ਗੇੜ ਦੀ ਉਪ ਜੇਤੂ ਟੀਮ ਮਲੇਸ਼ੀਆ ਨਾਲ ਭਿੜੇਗੀ। ਮੰਗਲਵਾਰ ਨੂੰ ਆਰਾਮ ਦਾ ਦਿਨ ਹੈ। ਛੇ ਟੀਮਾਂ ਵਿਚਾਲੇ ਰਾਊਂਡ-ਰੌਬਿਨ ਲੀਗ ਤੋਂ ਬਾਅਦ ਸਿਖ਼ਰਲੀਆਂ ਚਾਰ ਟੀਮਾਂ 16 ਸਤੰਬਰ ਨੂੰ ਖੇਡੇ ਜਾਣ ਵਾਲੇ ਸੈਮੀ ਫਾਈਨਲ ਲਈ ਕੁਆਲੀਫਾਈ ਕਰਨਗੀਆਂ। ਫਾਈਨਲ ਮੁਕਾਬਲਾ 17 ਸਤੰਬਰ ਨੂੰ ਹੋਵੇਗਾ। -ਪੀਟੀਆਈ

Advertisement
Advertisement
Author Image

Advertisement