For the best experience, open
https://m.punjabitribuneonline.com
on your mobile browser.
Advertisement

ਟੀ20: ਜ਼ਿੰਬਾਬਵੇ ਨੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ ਨਾਲ ਹਰਾਇਆ

09:59 PM Jul 06, 2024 IST
ਟੀ20  ਜ਼ਿੰਬਾਬਵੇ ਨੇ ਪਹਿਲੇ ਮੈਚ ’ਚ ਭਾਰਤ ਨੂੰ 13 ਦੌੜਾਂ ਨਾਲ ਹਰਾਇਆ
ਮੈਚ ਦੌਰਾਨ ਜ਼ਿੰਬਾਬਵੇ ਦੀ ਪਹਿਲੀ ਵਿਕਟ ਲੈਣ ਤੋਂ ਬਾਅਦ ਇਕੱਤਰ ਹੋਏ ਭਾਰਤੀ ਟੀਮ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਹਰਾਰੇ, 6 ਜੁਲਾਈ

Advertisement

ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਭਾਰਤੀ ਟੀਮ ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਅੱਜ ਇੱਥੇ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਜ਼ਿੰਬਾਬਵੇ ਤੋਂ 13 ਦੌੜਾਂ ਨਾਲ ਹਾਰ ਗਈ। ਲੈੱਗ ਸਪਿੰਨਰ ਰਵੀ ਬਿਸ਼ਨੋਈ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਜ਼ਿੰਬਾਬਵੇ ਨੂੰ ਨੌਂ ਵਿਕਟਾਂ ਦੇ ਨੁਕਸਾਨ ’ਤੇ 115 ਦੌੜਾਂ ’ਤੇ ਰੋਕਿਆ ਸੀ। ਹਾਲਾਂਕਿ ਭਾਰਤੀ ਬੱਲੇਬਾਜ਼ਾਂ ਨੂੰ ਪਿੱਚ ’ਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਪਾਵਰ-ਪਲੇਅ ਵਿੱਚ ਚਾਰ ਵਿਕਟਾਂ ਗੁਆ ਲਈਆਂ ਅਤੇ ਪੂਰੀ ਟੀਮ 19.5 ਓਵਰਾਂ ਵਿੱਚ 102 ਦੌੜਾਂ ’ਤੇ ਸਿਮਟ ਗਈ। ਹਾਲ ਹੀ ਵਿੱਚ ਟੀ20 ਵਿਸ਼ਵ ਕੱਪ ਜਿੱਤਣ ਵਾਲੇ ਭਾਰਤ ਨੇ ਇਸ ਦੌਰੇ ’ਤੇ ਨੌਜਵਾਨ ਖਿਡਾਰੀਆਂ ਨੂੰ ਮੈਦਾਨ ’ਚ ਉਤਾਰਿਆ ਸੀ ਅਤੇ ਉਨ੍ਹਾਂ ਦੇ ਆਸਾਨੀ ਨਾਲ ਜ਼ਿੰਬਾਬਵੇ ’ਤੇ ਜਿੱਤ ਦਰਜ ਕਰਨ ਦੀ ਉਮੀਦ ਸੀ ਪਰ ਜ਼ਿੰਬਾਬਵੇ ਦੇ ਤੇਜ਼ ਗੇਂਦਬਾਜ਼ ਤੇਂਦਈ ਚਤਾਰਾ (16 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਕਪਤਾਨ ਸਿਕੰਦਰ ਰਜ਼ਾ (25 ਦੌੜਾਂ ਦੇ ਕੇ ਤਿੰਨ ਵਿਕਟਾਂ) ਦੀ ਬਦੌਲਤ ਭਾਰਤ ਨੂੰ ਹਰਾ ਕੇ ਉਲਟਫੇਰ ਕੀਤਾ। ਇਹ 2024 ਵਿੱਚ ਭਾਰਤ ਦੀ ਟੀ20 ਕੌਮਾਂਤਰੀ ਲੜੀ ’ਚ ਪਹਿਲੀ ਅਤੇ ਅੱਠ ਸਾਲਾਂ ਦੌਰਾਨ ਜ਼ਿੰਬਾਬਵੇ ਖ਼ਿਲਾਫ਼ ਭਾਰਤ ਦੀ ਪਹਿਲੀ ਹਾਰ ਹੈ। -ਪੀਟੀਆਈ

Advertisement

Advertisement
Author Image

Advertisement