For the best experience, open
https://m.punjabitribuneonline.com
on your mobile browser.
Advertisement

ਟੀ 20: ਭਾਰਤ ਨੇ ਸ੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ

09:18 PM Jul 27, 2024 IST
ਟੀ 20  ਭਾਰਤ ਨੇ ਸ੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ
Pallekele: India's Suryakumar Yadav and Hardik Pandya during the first T20 International cricket match of a series between India and Sri Lanka at the Pallekele International Cricket Stadium, in Pallekele, Saturday, July 27, 2024. (PTI Photo/Kunal Patil) (PTI07_27_2024_000439A)
Advertisement

ਕੋਲੰਬੋ, 27 ਜੁਲਾਈ
ਇਥੋਂ ਦੇ ਪਾਲੇਕੇਲੇ ਸਟੇਡੀਅਮ ਵਿਚ ਅੱਜ ਟੀ 20 ਮੈਚ ਵਿਚ ਭਾਰਤ ਨੇ ਸ੍ਰੀਲੰਕਾ ਖ਼ਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ 213 ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਵਧੀਆ ਸ਼ੁਰੂਆਤ ਤੋਂ ਬਾਅਦ ਹੇਠਲੇ ਕ੍ਰਮ ਦੇ ਬੱਲੇਬਾਜ਼ ਤੇਜ਼ ਦੌੜਾਂ ਬਣਾਉਣ ਦੇ ਚੱਕਰ ਵਿਚ ਜਲਦੀ ਜਲਦੀ ਆਊਟ ਹੋ ਗਏ। ਸ੍ਰੀਲੰਕਾ ਦੀ ਸਾਰੀ ਟੀਮ ਪੂਰੇ ਓਵਰ ਵੀ ਖੇਡ ਨਾ ਸਕੀ ਤੇ 19.2 ਓਵਰਾਂ ਵਿਚ 170 ਦੌੜਾਂ ਹੀ ਬਣਾ ਸਕੀ। ਭਾਰਤ ਵੱਲੋਂ ਰਿਆਨ ਪਰਾਗ ਨੇ 1.2 ਓਵਰਾਂ ਵਿਚ ਪੰਜ ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਅਰਸ਼ਦੀਪ ਸਿੰਘ, ਅਕਸ਼ਰ ਪਟੇਲ ਨੇ ਦੋ ਦੋ ਵਿਕਟਾਂ ਤੇ ਮੁਹੰਮਦ ਸਿਰਾਜ ਤੇ ਰਵੀ ਬਿਸ਼ਨੋਈ ਨੇ ਇਕ ਇਕ ਵਿਕਟ ਹਾਸਲ ਕੀਤੀ। ਸ੍ਰੀਲੰਕਾ ਨੇ 214 ਦੌੜਾਂ ਦਾ ਪਿੱਛਾ ਕਰਦਿਆਂ ਪਹਿਲਾਂ ਵਧੀਆ ਸ਼ੁਰੂਆਤ ਕੀਤੀ। ਉਸ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੇ ਦਸ ਓਵਰਾਂ ਵਿਚ ਵਧੀਆ ਔਸਤ ਨਾਲ ਦੌੜਾਂ ਬਣਾਈਆਂ। ਸ੍ਰੀਲੰਕਾ ਦੀ ਪਹਿਲੀ ਵਿਕਟ 84 ਦੌੜਾਂ ’ਤੇ ਕੁਸ਼ਲ ਮੈਂਡਿਸ ਵਜੋਂ ਡਿੱਗੀ। ਉਸ ਨੇ 27 ਗੇਂਦਾਂ ਵਿਚ 45 ਦੌੜਾਂ ਬਣਾਈਆਂ ਤੇ ਉਸ ਨੂੰ ਅਰਸ਼ਦੀਪ ਸਿੰਘ ਦੀ ਗੇਂਦ ’ਤੇ ਜੈਸਵਾਲ ਨੇ ਕੈਚ ਆਊਟ ਕੀਤਾ। ਸ੍ਰੀਲੰਕਾ ਦੀ ਦੂਜੀ ਵਿਕਟ ਪਥੁਮ ਨਿਸ਼ਾਕਾ ਵਜੋਂ 140 ਦੌੜਾਂ ’ਤੇ ਡਿੱਗੀ। ਇਹ ਦੌੜਾਂ ਸ੍ਰੀਲੰਕਾ ਨੇ 14.1 ਓਵਰਾਂ ਵਿਚ ਬਣਾਈਆਂ। ਸ੍ਰੀਲੰਕਾ ਦੀ ਤੀਜੀ ਵਿਕਟ ਕੁਸ਼ਾਲ ਪਰੇਰਾ ਵਜੋਂ ਡਿੱਗੀ। ਉਸ ਨੇ 14 ਗੇਂਦਾਂ ਵਿਚ 20 ਦੌੜਾਂ ਬਣਾਈਆਂ। ਉਸ ਨੂੰ ਅਕਸ਼ਰ ਪਟੇਲ ਦੀ ਗੇਂਦ ’ਤੇ ਰਵੀ ਪਟੇਲ ਨੇ ਕੈਚ ਆਊਟ ਕੀਤਾ। ਸ੍ਰੀਲੰਕਾ ਨੇ 15.1 ਓਵਰਾਂ ਵਿਚ 149 ਦੌੜਾਂ ਬਣਾ ਲਈਆਂ ਸਨ ਤੇ ਪੂਰੀ ਟੀਮ 170 ਦੌੜਾਂ ’ਤੇ ਆਊਟ ਹੋ ਗਈ।

Advertisement

ਇਸ ਤੋਂ ਪਹਿਲਾਂ ਭਾਰਤ ਵਲੋਂ ਸੂਰਿਆਕੁਮਾਰ ਯਾਦਵ ਨੇ 26 ਗੇਂਦਾਂ ਵਿੱਚ 58 ਦੌੜਾਂ ਤੇ ਵਿਕਟਕੀਪਰ ਰਿਸ਼ਭ ਪੰਤ ਨੇ 33 ਗੇਂਦਾਂ ਵਿਚ 49 ਦੌੜਾਂ ਬਣਾਈਆਂ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਵੀ ਵਧੀਆ ਰਿਹਾ ਤੇ ਪਹਿਲੀ ਵਿਕਟ 74 ਦੌੜਾਂ ’ਤੇ ਜਾ ਕੇ ਸ਼ੁਭਮਨ ਗਿੱਲ ਵਜੋਂ ਡਿੱਗੀ। ਉਸ ਨੇ 16 ਗੇਂਦਾਂ ਵਿਚ 34 ਦੌੜਾਂ ਬਣਾਈਆਂ। ਦੂਜੇ ਪਾਸੇ ਯਸ਼ਅਸ਼ਵੀ ਜੈਸਵਾਲ ਨੇ 21 ਗੇਂਦਾਂ ਵਿਚ 40 ਦੌੜਾਂ ਬਣਾਈਆਂ। ਇਸ ਮੈਚ ਵਿਚ ਹਾਰਦਿਕ ਪਾਂਡਿਆ ਸਿਰਫ 9 ਦੌੜਾਂ ਹੀ ਬਣਾ ਸਕਿਆ। ਉਸ ਨੂੰ ਐਮ ਪਾਥੀਰਾਣਾ ਨੇ 151 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਗੇਂਦ ’ਤੇ ਕਲੀਨ ਬੋਲਡ ਕੀਤਾ।

Advertisement
Author Image

sukhitribune

View all posts

Advertisement
Advertisement
×