ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਟੀ ਪ੍ਰਸ਼ਾਸਨ ਨੇ ਪਾਣੀ ਦੇ ਟਰੀਟਮੈਂਟ ਲਈ ਨਵਾਂ ਰਾਹ ਲੱਭਿਆ

11:35 AM Jun 09, 2024 IST
ਯੂਪਿੰਡ ਫੈਦਾਂ ’ਚੋਂ ਲੰਘਦੀ ਡਰੇਨ। -ਫੋਟੋ: ਰਵੀ ਕੁਮਾਰ

ਆਤਿਸ਼ ਗੁਪਤਾ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਤੇ ਪੰਜਾਬ ਦੀ ਸਰਹੱਦ ’ਤੇ ਸਥਿਤ ਪਿੰਡ ਫੈਦਾਂ ਵਿਚਲੇ ਸੀਵਰੇਜ ਦੇ ਪਾਣੀ ਦੀ ਸਫਾਈ ਕਰਨ ਵਿੱਚ ਅਸਮਰੱਥ ਯੂਟੀ ਪ੍ਰਸ਼ਾਸਨ ਨੇ ਪਾਣੀ ਦੇ ਟਰੀਟਮੈਂਟ ਲਈ ਨਵੇਕਲਾ ਰਾਹ ਲੱਭਿਆ ਹੈ। ਯੂਟੀ ਪ੍ਰਸ਼ਾਸਨ ਵੱਲੋਂ ਟੈਂਕਰਾਂ ਰਾਹੀ ਗੰਦਾ ਪਾਣੀ ਇਕੱਠਾ ਕਰ ਕੇ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੱਕ ਪਹੁੰਚਾਇਆ ਜਾਵੇਗਾ। ਇਸ ਲਈ ਯੂਟੀ ਪ੍ਰਸ਼ਾਸਨ ਦੇ ਵਾਤਾਵਰਨ ਵਿਭਾਗ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੂੰ ਰਿਪੋਰਟ ਸੌਂਪ ਦਿੱਤੀ ਹੈ।
ਯੂਟੀ ਦੇ ਵਾਤਾਵਰਨ ਵਿਭਾਗ ਨੇ ਰਿਪੋਰਟ ਵਿੱਚ ਕਿਹਾ ਕਿ ਪਿੰਡਾ ਫੈਦਾਂ ’ਚੋਂ ਰੋਜ਼ਾਨਾ ਲਗਪਗ 3.5 ਐੱਮਐੱਲਡੀ (ਮਿਲੀਅਨ ਲੀਟਰ ਪ੍ਰਤੀ ਦਿਨ) ਸੀਵਰੇਜ ਦਾ ਪਾਣੀ ਨਿਕਲਦਾ ਹੈ ਜੋ ਕਿ ਸੋਧਿਆ ਨਹੀਂ ਜਾਂਦਾ। ਇਹ ਪਿੰਡ ਸੰਘਣੀ ਆਬਾਦੀ ਵਾਲਾ ਹੋਣ ਕਰਕੇ ਅਤੇ ਪੰਜਾਬ-ਚੰਡੀਗੜ੍ਹ ਦੀ ਸਰਹੱਦ ’ਤੇ ਸਥਿਤ ਹੋਣ ਕਰਕੇ ਇੱਥੇ ਸੀਵਰੇਜ ਪਾਈਪ ਲਾਈਨਾਂ ਵਿਛਾਉਣੀਆਂ ਵੀ ਮੁਸ਼ਕਲ ਹਨ। ਇਸ ਲਈ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਪਿੰਡ ਫੈਦਾਂ ਦੀ ਹੱਦਬੰਦੀ ਕੀਤੀ ਹੈ। ਉੱਧਰ ਪਿੰਡ ਫੈਦਾਂ ਵਿੱਚ ਸੀਵਰੇਜ ਪਾਈਪ ਲਾਈਨਾਂ ਵਿਛਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ।
ਯੂਟੀ ਪ੍ਰਸ਼ਾਸਨ ਨੇ ਐੱਨਜੀਟੀ ਨੂੰ ਕਿਹਾ ਕਿ ਨਗਰ ਨਿਗਮ ਵੱਲੋਂ ਇਸ ਖੇਤਰ ਦਾ ਗੰਦਾ ਪਾਣੀ ਟੈਂਕਰਾਂ ਰਾਹੀਂ ਇਕੱਠਾ ਕਰ ਕੇ ਨਜ਼ਦੀਕੀ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਤੱਕ ਲਿਜਾਇਆ ਜਾਵੇਗਾ। ਇਸ ਲਈ 4.5 ਕਰੋੜ ਰੁਪਏ ਦਾ ਖਰਚ ਹੋਵੇਗਾ। ਯੂਟੀ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 8 ਸੀਵਰੇਟ ਟਰੀਟਮੈਂਟ ਪਲਾਂਟ (ਐੱਸਟੀਪੀ) ਕੰਮ ਕਰ ਰਹੇ ਹਨ, ਜਿੱਥੇ ਰੋਜ਼ਾਨਾ 255.1 ਐੱਮਐੱਲਡੀ ਸੀਵਰੇਜ ਦੇ ਪਾਣੀ ਨੂੰ ਟਰੀਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ’ਚੋਂ ਕੁੱਲ 232 ਐੱਮਐੱਲਡੀ ਸੀਵਰੇਜ ਪਾਣੀ ਨਿਕਲਦਾ ਹੈ, ਜਿਸ ਵਿੱਚੋਂ 8 ਐੱਸਟੀਪੀ ਰਾਹੀ 228.5 ਐੱਮਐੱਲਡੀ ਸੀਵਰੇਜ ਦੇ ਪਾਣੀ ਨੂੰ ਟਰੀਟ ਕੀਤਾ ਜਾਂਦਾ ਹੈ ਪਰ ਪਿੰਡ ਫੈਦਾਂ ਵਿੱਚੋਂ ਨਿਕਲਣ ਵਾਲੇ 3.5 ਐੱਮਐੱਲੀ ਪਾਣੀ ਨੂੰ ਟਰੀਟ ਨਹੀਂ ਕੀਤਾ ਜਾ ਰਿਹਾ। ਇਹ ਪਾਣੀ ਪਿੰਡ ’ਚੋਂ ਨਿਕਲਦਾ ਹੈ ਅਤੇ ਬਿਨਾਂ ਟਰੀਟ ਕੀਤੇ ਨਾਲੇ ਵਿੱਚ ਚਲਾ ਜਾਂਦਾ ਹੈ।

Advertisement

ਚੰਡੀਗੜ੍ਹ ’ਚ ਚੱਲ ਰਹੇ ਨੇ ਅੱਠ ਸੀਵਰੇਜ ਟਰੀਟਮੈਂਟ ਪਲਾਂਟ

ਚੰਡੀਗੜ੍ਹ ਵਿੱਚ ਮੌਜੂਦਾ ਸਮੇਂ ਅੱਠ ਸੀਵਰੇਜ ਟਰੀਟਮੈਂਟ ਪਲਾਂਟ (ਐੱਸਟੀਪੀ) ਚੱਲ ਰਹੇ ਹਨ। ਇਹ ਟਰੀਟਮੈਂਟ ਪਲਾਂਟ ਪਿੰਡ ਮਲੋਆ, ਧਨਾਸ, ਰਾਏਪੁਰ ਕਲਾਂ-1, ਰਾਏਪੁਰ ਖੁਰਦ, ਰਾਏਪੁਰ ਖੁਰਦ-2 ਅਤੇ ਕਿਸ਼ਨਗੜ੍ਹ ਵਿੱਚ ਸਥਿਤ ਹਨ। ਇੱਥੇ ਸ਼ਹਿਰ ’ਚੋਂ ਨਿਕਲਣ ਵਾਲਾ ਸੀਵਰੇਜ ਦਾ ਪਾਣੀ ਟਰੀਟ ਕੀਤਾ ਜਾਂਦਾ ਹੈ।

Advertisement
Advertisement
Advertisement