ਟੀ-20 ਵਿਸ਼ਵ ਕੱਪ: ਅਪਰੈਲ ਦੇ ਆਖਰੀ ਹਫ਼ਤੇ ਹੋ ਸਕਦੈ ਭਾਰਤੀ ਟੀਮ ਦਾ ਐਲਾਨ
07:59 AM Mar 31, 2024 IST
ਨਵੀਂ ਦਿੱਲੀ: ਅਮਰੀਕਾ ਅਤੇ ਵੈਸਟਇੰਡੀਜ਼ ਵਿੱਚ ਖੇਡੇ ਜਾਣ ਵਾਲੇ ਅਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤ ਦੀ 15 ਮੈਂਬਰੀ ਟੀਮ ਦੀ ਚੋਣ ਅਪਰੈਲ ਦੇ ਆਖਰੀ ਹਫਤੇ ਵਿੱਚ ਕੀਤੀ ਜਾ ਸਕਦੀ ਹੈ। ਕੌਮਾਂਤਰੀ ਕ੍ਰਿਕਟ ਪਰਿਸ਼ਦ ਨੂੰ ਟੀਮ ਸੌਂਪਣ ਦੀ ਆਖਰੀ ਤਰੀਕ ਪਹਿਲੀ ਮਈ ਹੈ ਪਰ ਭਾਰਤੀ ਕ੍ਰਿਕਟ ਬੋਰਡ ਦੇ ਸੂਤਰ ਅਨੁਸਾਰ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੀ ਹਰ ਟੀਮ ਨੂੰ 25 ਮਈ ਤੱਕ ਆਪਣੀ ਸ਼ੁਰੂਆਤੀ ਟੀਮ ਵਿੱਚ ਖਿਡਾਰੀ ਬਦਲਣ ਦਾ ਮੌਕਾ ਮਿਲੇਗਾ। ਬੀਸੀਸੀਆਈ ਸੂਤਰ ਨੇ ਦੱਸਿਆ, ‘‘ਭਾਰਤੀ ਟੀਮ ਦੀ ਚੋਣ ਅਪਰੈਲ ਦੇ ਆਖਰੀ ਹਫਤੇ ਵਿੱਚ ਜਾਵੇਗੀ।’’ -ਪੀਟੀਆਈ
Advertisement
Advertisement