For the best experience, open
https://m.punjabitribuneonline.com
on your mobile browser.
Advertisement

ਟੀ-20: ਜ਼ਿੰਬਾਬਵੇ ਖ਼ਿਲਾਫ਼ ਲੜੀ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ’ਚ ਤਿੰਨ ਬਦਲਾਅ

06:47 AM Jul 03, 2024 IST
ਟੀ 20  ਜ਼ਿੰਬਾਬਵੇ ਖ਼ਿਲਾਫ਼ ਲੜੀ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ’ਚ ਤਿੰਨ ਬਦਲਾਅ
Advertisement

ਨਵੀਂ ਦਿੱਲੀ, 2 ਜੁਲਾਈ
ਸਾਈ ਸੁਦਰਸ਼ਨ, ਜਿਤੇਸ਼ ਸ਼ਰਮਾ ਅਤੇ ਹਰਸ਼ਿਤ ਰਾਣਾ ਨੂੰ ਅੱਜ ਸੰਜੂ ਸੈਮਸਨ, ਸ਼ਿਵਮ ਦੂਬੇ ਅਤੇ ਯਸ਼ਸਵੀ ਜੈਸਵਾਲ ਦੀ ਜਗ੍ਹਾ ਜ਼ਿੰਬਾਬਵੇ ਖ਼ਿਲਾਫ਼ ਟੀ-20 ਕੌਮਾਂਤਰੀ ਕ੍ਰਿਕਟ ਲੜੀ ਦੇ ਪਹਿਲੇ ਦੋ ਮੈਚਾਂ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤ 6 ਜੁਲਾਈ ਤੋਂ ਜ਼ਿੰਬਾਬਵੇ ’ਚ ਪੰਜ ਮੈਚਾਂ ਦੀ ਟੀ-20 ਲੜੀ ਖੇਡੇਗਾ। ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਦੂਬੇ, ਸੈਮਸਨ ਅਤੇ ਜੈਸਵਾਲ ਨੇ ਜ਼ਿੰਬਾਬਵੇ ਜਾਣ ਵਾਲੀ ਟੀਮ ਨਾਲ ਜੁੜਨਾ ਸੀ ਪਰ ਤੂਫਾਨ ਕਾਰਨ ਉਹ ਬਾਰਬਾਡੋਸ ’ਚ ਫਸੇ ਹੋਏ ਹਨ। ਵਿਸ਼ਵ ਕੱਪ ਜੇਤੂ ਭਾਰਤੀ ਟੀਮ ਬੁੱਧਵਾਰ ਸ਼ਾਮ 7.45 ਵਜੇ ਭਾਰਤ ਪਹੁੰਚ ਸਕਦੀ ਹੈ। ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਖਿਡਾਰੀਆਂ ਦਾ ਸਨਮਾਨ ਕਰਨਗੇ।
ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਬੱਲੇਬਾਜ਼ ਰਿੰਕੂ ਸਿੰਘ, ਜੋ ਟੀ-20 ਵਿਸ਼ਵ ਕੱਪ ਟੀਮ ਨਾਲ ਰਿਜ਼ਰਵ ਖਿਡਾਰੀ ਵਜੋਂ ਜੁੜੇ ਹੋਏ ਸਨ, ਵੀ ਇਸ ਵੇਲੇ ਬਾਰਬਾਡੋਸ ਵਿੱਚ ਹਨ। ਬੀਸੀਸੀਆਈ ਨੇ ਇਨ੍ਹਾਂ ਦੋਵਾਂ ਦੇ ਬਦਲ ਦਾ ਐਲਾਨ ਨਹੀਂ ਕੀਤਾ, ਹਾਲਾਂਕਿ ਇਹ ਦੋਵੇਂ ਵੀ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੇ ਮੈਂਬਰ ਹਨ। ਸੁਦਰਸ਼ਨ ਇਸ ਵੇਲੇ ਲੰਡਨ ਦੇ ਓਵਲ ਵਿੱਚ ਸਰੀ ਲਈ ਕਾਊਂਟੀ ਕ੍ਰਿਕਟ ਖੇਡ ਰਿਹਾ ਹੈ। ਉਸ ਦੇ ਤੁਰੰਤ ਹਰਾਰੇ ਲਈ ਰਵਾਨਾ ਹੋਣ ਦੀ ਉਮੀਦ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×