For the best experience, open
https://m.punjabitribuneonline.com
on your mobile browser.
Advertisement

ਪ੍ਰਿੰਟ ਮੀਡੀਆ ਭਰੋਸੇਯੋਗਤਾ ਦਾ ਪ੍ਰਤੀਕ: ਅਰਵਿੰਦ ਖੰਨਾ

07:56 AM Apr 02, 2024 IST
ਪ੍ਰਿੰਟ ਮੀਡੀਆ ਭਰੋਸੇਯੋਗਤਾ ਦਾ ਪ੍ਰਤੀਕ  ਅਰਵਿੰਦ ਖੰਨਾ
ਸੁਨਾਮ ਵਿੱਚ ਪ੍ਰੈੱਸ ਕਲੱਬ ਦੇ ਉਦਘਾਟਨ ਮੌਕੇ ਸ਼ਖਸੀਅਤਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਫੋਟੋ: ਸੱਤੀ
Advertisement

ਨਿੱਜੀ ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 1 ਅਪਰੈਲ
ਪ੍ਰੈੱਸ ਕਲੱਬ ਸੁਨਾਮ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਦੇ ਭੋਗ ਪੈਣ ਉਪੰਰਤ ਰਾਗੀ ਸਿੰਘਾਂ ਨੇ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ ਨੇ ਪ੍ਰੈੱਸ ਕਲੱਬ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਪ੍ਰਿੰਟ ਮੀਡੀਆ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਚੈਨਲ ਭਰੋਸੇਯੋਗਤਾ ਦੇ ਪ੍ਰਤੀਕ ਹਨ। ਸੋਸ਼ਲ ਮੀਡੀਆ ’ਤੇ ਅਫਵਾਹਾਂ ਦੀ ਹਨੇਰੀ ਚੱਲ ਰਹੀ ਹੈ। ਇਸ ਮੌਕੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ, ਜਗਤਜੀਤ ਸਿੰਘ ਸਾਰੋਂ ਐਮ ਡੀ ਜਗਤਜੀਤ ਇੰਡੀਸਟਰੀ ਚੀਮਾ, ਸੁਖਵਿੰਦਰ ਸਿੰਘ ਫੁੱਲ, ਹਰਮਨ ਦੇਵ ਸਿੰਘ ਬਾਜਵਾ, ਫਿਲਮੀ ਕਲਾਕਾਰ ਹੋਬੀ ਧਾਲੀਵਾਲ, ਅਕਾਲੀ ਆਗੂ ਰਾਜਿੰਦਰ ਦੀਪਾ ਆਦਿ ਨੇ ਕਲੱਬ ਨੂੰ ਹਰ ਮਦਦ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਤੇ ਰੋਟਰੀ ਕਲੱਬ ਦੇ ਗਵਰਨਰ ਘਣਸਿਆਮ ਕਾਂਸਲ, ਪ੍ਰਿਤਪਾਲ ਸਿੰਘ ਹਾਂਡਾ, ਸੁਖਦੀਪ ਸਿੰਘ ਐੱਸ ਐੱਚ ਓ, ਦਰਸ਼ਨ ਸਿੰਘ ਚੌਹਾਨ, ਪ੍ਰਧਾਨ ਰੁਪਿੰਦਰ ਸਿੰਘ ਸੱਗੂ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਕਾਸ਼ਲ,ਅਵਿਨਾਸ ਜੈਨ ਜਰਨਲ ਸੈਕਟਰੀ,ਪਵਨ ਸ਼ਰਮਾ ਸਮੇਤ ਪੱਤਰਕਾਰ ਹਾਜ਼ਰ ਸਨ।

Advertisement

Advertisement
Author Image

Advertisement
Advertisement
×