ਸਕੂਲ ਬੱਸਾਂ ਦੀ ਚੈਕਿੰਗ
08:07 AM Jul 26, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 25 ਜੁਲਾਈ
ਖੇਤਰੀ ਟਰਾਂਸਪੋਰਟ ਅਫ਼ਸਰ ਮਾਲੇਰਕੋਟਲਾ ਹਰਬੰਸ ਸਿੰਘ ਅਤੇ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ਼ ਪ੍ਰਵੀਨ ਵੱਲੋਂ ਟੀਮ ਨਾਲ ਸੁਰੱਖਿਅਤ ਸਕੂਲ ਵਾਹਨ ਨੀਤੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੇ ਸਕੂਲਾਂ ਦੀਆਂ 15 ਬੱਸਾਂ ਦੇ ਚਲਾਨ ਕੀਤੇ ਗਏ ਅਤੇ 1 ਸਕੂਲੀ ਵਾਹਨ ਜ਼ਬਤ ਕੀਤਾ। ਓਵਰਲੋਡ, ਬਗੈਰ ਪਰਮਿਟ, ਬਿਨਾਂ ਇੰਸ਼ੋਰੈਂਸ, ਟੈਕਸ, ਪ੍ਰਦੂਸ਼ਣ, ਲਾਇਸੈਂਸ ਆਦਿ ਤੋਂ ਬਗੈਰ ਚੱਲ ਰਹੇ ਸਕੂਲੀ ਵਾਹਨਾਂ ਤੋਂ ਇਲਾਵਾ 17 ਕਮਰਸ਼ੀਅਲ ਵਾਹਨ ਅਤੇ 2 ਟੂਰਸਿਟ ਬੱਸਾਂ ਦੇ ਵੀ ਚਲਾਨ ਕੀਤੇ ਗਏ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲਾਂ ਨੂੰ ਕਿਹਾ ਕਿ ਇਸ ਨੀਤੀ ਨੂੰ ਇੰਨ-ਬਿੰਨ ਅਪਣਾਇਆ ਜਾਵੇ। ਸਕੂਲੀ ਬੱਸਾਂ ਦੇ ਚਾਲਕ ਵਾਹਨ ਚਲਾਉਣ ਸਮੇਂ ਟਰੈਫ਼ਿਕ ਨਿਯਮਾਂ ਦੀ ਪਾਲਣ ਕਰਨ।
Advertisement
Advertisement
Advertisement