ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਿੰਡ ਮਿਠੁਨਪੁਰਾ ਵਿੱਚ ਤੇਂਦੂਆ ਹੋਣ ਦਾ ਸ਼ੱਕ, ਲੋਕਾਂ ਵਿੱਚ ਸਹਿਮ

07:38 AM Aug 15, 2024 IST

ਪੱਤਰ ਪ੍ਰੇਰਕ
ਏਲਨਾਬਾਦ, 14 ਅਗਸਤ
ਇੱਥੋਂ ਦੇ ਪਿੰਡ ਮਿਠੁਨਪੁਰਾ ਵਿੱਚ ਤੇਂਦੂਏ ਦੇ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਵਿੱਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਬੰਸੀ ਲਾਲ ਨੇ ਦੱਸਿਆ ਕਿ ਪਿੰਡ ਦੇ ਨਾਲ ਹੀ ਉਸ ਦੀ ਢਾਣੀ ਹੈ। ਲੰਘੀ ਰਾਤ ਕਰੀਬ ਡੇਢ ਵਜੇ ਕੁੱਤਿਆਂ ਦੇ ਭੌਕਣ ਦੀ ਆਵਾਜ਼ ਸੁਣ ਕੇ ਜਦੋਂ ਉਹ ਉੱਠਿਆ ਤਾਂ ਉਸ ਨੇ ਤੇਂਦੂਏ ਨੂੰ ਵੇਖਿਆ। ਇਸ ਜਾਨਵਰ ਨੇ ਉਨ੍ਹਾਂ ਦੀ ਗਾਂ ਅਤੇ ਮੱਝ ’ਤੇ ਹਮਲਾ ਵੀ ਕੀਤਾ। ਇਸ ਕਾਰਨ ਗਾਂ ਦੀ ਮੌਤ ਹੋ ਗਈ ਹੈ। ਕਿਸਾਨ ਸੁਖਰਾਮ ਨੇ ਦੱਸਿਆ ਕਿ ਉਸ ਨੇ ਵੇਖਿਆ ਕਿ ਇੱਕ ਤੇਂਦੂਏ ਵਰਗਾ ਜਾਨਵਰ ਉਨ੍ਹਾਂ ਦੀ ਢਾਣੀ ਕੋਲ ਖੜ੍ਹਾ ਸੀ। ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਪਾਣੀ ਵਾਲੇ ਖਾਲ ਵਿੱਚ ਤੇਂਦੂਏ ਵਰਗੇ ਜਾਨਵਰ ਦੇ ਪੈਰਾਂ ਦੇ ਨਿਸ਼ਾਨ ਸਨ। ਹਿਸਾਰ ਤੋਂ ਵਿਸ਼ੇਸ ਰੂਪ ਵਿੱਚ ਵਣ ਜੀਵ ਅਧਿਕਾਰੀ ਵੇਦ ਪ੍ਰਕਾਸ਼ ਅਤੇ ਉਨ੍ਹਾਂ ਦੀ ਟੀਮ ਪਹੁੰਚੀ। ਟੀਮ ਨੇ ਪੰਜਿਆਂ ਦੇ ਨਿਸ਼ਾਨ ਲੈ ਕੇ ਲੈਬ ਵਿੱਚ ਭੇਜੇ। ਉਨ੍ਹਾਂ ਕਿਹਾ ਕਿ ਲੈਬ ਤੋਂ ਰਿਪੋਰਟ ਆਉਣ ਮਗਰੋਂ ਹੀ ਸਪੱਸ਼ਟ ਹੋ ਸਕੇਗਾ ਕਿ ਇਹ ਤੇਂਦੂਆ ਹੀ ਸੀ ਜਾਂ ਹੋ ਜਾਨਵਰ ਹੈ। ਟੀਮ ਵੱਲੋਂ ਸ਼ੱਕੀ ਥਾਂ ’ਤੇ ਅਗਲੇ 72 ਘੰਟੇ ਲਈ ਪਿੰਜਰਾ ਵੀ ਰੱਖਿਆ ਗਿਆ ਹੈ। ਲੋਕਾਂ ਵਿੱਚ ਇਸ ਕਾਰਨ ਸਹਿਮ ਦਾ ਮਾਹੌਲ ਹੈ।

Advertisement

Advertisement