For the best experience, open
https://m.punjabitribuneonline.com
on your mobile browser.
Advertisement

ਹਰਿਆਣਾ ਵਿਧਾਨ ਸਭਾ ਚੋਣਾਂ: ‘ਆਪ’ ਨੇ 21 ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਕੀਤੀ ਜਾਰੀ

04:10 PM Sep 11, 2024 IST
ਹਰਿਆਣਾ ਵਿਧਾਨ ਸਭਾ ਚੋਣਾਂ  ‘ਆਪ’ ਨੇ 21 ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਕੀਤੀ ਜਾਰੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 11 ਸਤੰਬਰ
ਹਰਿਆਣਾ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਅੱਜ 21 ਉਮੀਦਵਾਰਾਂ ਦੇ ਨਾਵਾਂ ਵਾਲੀ ਚੌਥੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ‘ਆਪ’ ਨੇ ਹੁਣ ਤੱਕ 90 ਵਿੱਚੋਂ 61 ਸੀਟਾਂ ’ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਦੋਂ ਕਿ 29 ਹਾਲੇ ਵੀ ਬਾਕੀ ਹਨ। ‘ਆਪ’ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਅੰਬਾਲਾ ਕੈਂਟ ਤੋਂ ਰਾਜ ਕੌਰ ਗਿੱਲ, ਯਮੁਨਾਨਗਰ ਤੋਂ ਲਲਿਤ ਤਿਆਗੀ, ਲਾਡਵਾ ਤੋਂ ਜੋਗਾ ਸਿੰਘ, ਕੈਥਲ ਤੋਂ ਸਤਬੀਰ ਗੋਇਤ, ਕਰਨਾਲ ਤੋਂ ਸੁਨੀਲ ਬਿੰਦਲ, ਪਾਣੀਪਤ ਦਿਹਾਤੀ ਤੋਂ ਸੁਖਬੀਰ ਮਲਿਕ, ਗੰਨੌਰ ਤੋਂ ਸਰੋਜ ਬਾਲਾ ਰਾਠੀ, ਸੋਨੀਪਤ ਤੋਂ ਦੇਵੇਂਦਰ ਗੌਤਮ, ਗੋਹਾਨਾ ਤੋਂ ਸ਼ਿਵ ਕੁਮਾਰ ਰੰਗੀਲਾ, ਬਰੌਦਾ ਤੋਂ ਸੰਦੀਪ ਮਲਿਕ, ਜੁਲਾਣਾ ਤੋਂ ਕਵਿਤਾ ਦਲਾਲ, ਸਫੀਦੋਂ ਤੋਂ ਨਿਸ਼ਾ ਦੇਸਵਾਲ, ਟੋਹਾਣਾ ਤੋਂ ਸੁਖਵਿੰਦਰ ਸਿੰਘ ਗਿੱਲ, ਕਾਲਾਂਵਲੀ ਤੋਂ ਜਸਦੇਵ ਨਿੱਕਾ, ਸਿਰਸਾ ਤੋਂ ਸ਼ਾਮ ਮਹਿਤਾ, ਉਕਲਾਣਾ ਤੋਂ ਨਰਿੰਦਰ ਉਕਲਾਣਾ, ਨਾਰਨੌਂਦ ਤੋਂ ਰਾਜੀਵ ਪਾਲੀ, ਹਾਂਸੀ ਤੋਂ ਰਾਜੇਂਦਰ ਸੋਰਖੀ, ਹਿਸਾਰ ਤੋਂ ਸੰਜੈ ਸਤਰੌਦੀਆ, ਬਾਦਲੀ ਤੋਂ ਹੈਪੀ ਲੋਚਬ, ਗੁਰੂਗ੍ਰਾਮ ਤੋਂ ਨਿਸ਼ਾਂਤ ਆਨੰਦ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ‘ਆਪ’ ਨੇ ਪਹਿਲੀ ਸੂਚੀ ਵਿੱਚ 20, ਦੂਜੀ ਵਿੱਚ 9, ਤੀਜੀ ਵਿੱਚ 11 ਉਮੀਦਵਾਰਾਂ ਦਾ ਐਲਾਨ ਕੀਤਾ ਸੀ।

Advertisement
Advertisement
Author Image

Advertisement