For the best experience, open
https://m.punjabitribuneonline.com
on your mobile browser.
Advertisement

ਸੁਰਜੀਤ ਸੰਧੂ ਦੀ ਪੁਸਤਕ ‘ਬਾਲ ਪਿਆਰੇ’ ਲੋਕ ਅਰਪਿਤ

07:30 AM Aug 15, 2024 IST
ਸੁਰਜੀਤ ਸੰਧੂ ਦੀ ਪੁਸਤਕ ‘ਬਾਲ ਪਿਆਰੇ’ ਲੋਕ ਅਰਪਿਤ
Advertisement

ਹਰਜੀਤ ਲਸਾੜਾ
ਬ੍ਰਿਸਬਨ, 14 ਅਗਸਤ
ਇੱਥੇ ਮਾਝਾ ਯੂਥ ਕਲੱਬ ਬ੍ਰਿਸਬਨ ਵੱਲੋਂ ‘ਮਾਝਾ ਪੰਜਾਬੀ ਸਕੂਲ’ ਵਿਚ ਪੰਜਾਬੀ ਲੇਖਕ ਅਤੇ ਗੀਤਕਾਰ ਸੁਰਜੀਤ ਸੰਧੂ ਦੀ ਦੂਜੀ ਬਾਲ ਪੁਸਤਕ ‘ਬਾਲ ਪਿਆਰੇ’ ਲੋਕ ਅਰਪਿਤ ਕੀਤੀ ਗਈ। ਮੰਚ ਸੰਚਾਲਕ ਰਣਜੀਤ ਸਿੰਘ ਗਿੱਲ ਨੇ ਅਜੋਕੇ ਸਮੇਂ ਪੰਜਾਬੀ ਸਾਹਿਤ ’ਚ ਬਾਲ ਸਾਹਿਤ ਦੀ ਮਹਾਨਤਾ ’ਤੇ ਸੰਖੇਪ ਤਕਰੀਰ ਕੀਤੀ।
ਬੁਲਾਰੇ ਦਲਜੀਤ ਸਿੰਘ ਨੇ ਕਿਹਾ ਕਿ ਅੱਜ ਵੀ ਗਿਣਤੀ ਦੇ ਹੀ ਪੰਜਾਬੀ ਲਿਖਾਰੀ ਹਨ ਜੋ ਬਾਲ ਸਾਹਿਤ ਲਈ ਪ੍ਰੇਰਿਤ ਹਨ। ਅਮਰਦੀਪ ਸਿੰਘ ਹੋਠੀ, ਜਸਵਿੰਦਰ ਰਾਣੀਪੁਰ ਅਤੇ ਹਰਜੀਤ ਕੌਰ ਸੰਧੂ ਨੇ ਲੇਖਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਬਾਲ ਕਵਿਤਾਵਾਂ ਸਮੇਂ ਦੇ ਹਾਣ ਦੀਆਂ ਹਨ ਅਤੇ ਬੱਚਿਆਂ ’ਚ ਪੰਜਾਬੀ ਸਾਹਿਤ ਲਈ ਰੁਚੀ ਵਧਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਦੇ ਸ਼ਬਦਾਂ ’ਚ ਸਭਿਆਚਾਰਕ, ਸਮਾਜਿਕ ਅਤੇ ਭਾਸ਼ਾ (ਪੈਂਤੀ) ਪ੍ਰਤੀ ਸਰਲਤਾ ਹੈ। ਲੇਖਕ ਸੁਰਜੀਤ ਸੰਧੂ ਨੇ ਦੱਸਿਆ ਕਿ ਇਹ ਕਿਤਾਬ 23 ਕਵਿਤਾਵਾਂ ਦਾ ਸੰਗ੍ਰਹਿ ਹੈ ਜੋ ਬਾਲ ਮਨਾਂ ਨੂੰ ਧਿਆਨ ਵਿਚ ਰੱਖ ਕੇ ਲਿਖੀਆਂ ਗਈਆਂ ਹਨ ਅਤੇ ਲੈਅ ਭਰਪੂਰ ਹਨ ਜਿਨ੍ਹਾਂ ਨੂੰ ਗਾਇਆ ਵੀ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬ ’ਚ ਸ਼ਾਮਲ ਕਵਿਤਾਵਾਂ ਬਾਲਾਂ ਨੂੰ ਆਨੰਦਿਤ ਕਰਨ ਦੇ ਨਾਲ ਉਨ੍ਹਾਂ ਦੇ ਗਿਆਨ ’ਚ ਵੀ ਵਾਧਾ ਕਰਨਗੀਆਂ।
ਲੇਖਕ ਨੇ ਆਪਣੀ ਪੁਸਤਕ ਦਾ ਲੋਕ ਅਰਪਣ ਆਪਣੇ ਜਨਮ ਦਿਨ ਮੌਕੇ ਬੱਚਿਆਂ ਹੱਥੋਂ ਕਰਵਾਇਆ ਹੈ। ਸੰਸਥਾ ਕਰਮੀ ਬਲਰਾਜ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਜਗੀਰ ਸਿੰਘ ਸੰਧੂ, ਜੋਤ ਸਿੰਘ ਥਿੰਦ, ਜਸਬੀਰ ਸਿੰਘ ਗਿੱਲ, ਬਲਰਾਜ ਸਿੰਘ, ਨਰਿੰਦਰ ਥਿੰਦ, ਗੁਰਪ੍ਰੀਤ ਸਿੰਘ ਬੱਲ, ਲਖਬੀਰ ਬੱਲ, ਗੁਰਜੀਤ ਸਿੰਘ, ਜਸਮੀਤ ਕੌਰ, ਗੁਰਵਿੰਦਰ ਕੌਰ, ਹਰਜੀਤ ਕੌਰ, ਸਰਬਜੀਤ ਕੌਰ ਅਤੇ ਮਾਝਾ ਪੰਜਾਬੀ ਸਕੂਲ ਦੇ ਸਮੂਹ ਬੱਚਿਆਂ ਨੇ
ਸ਼ਿਰਕਤ ਕੀਤੀ।

Advertisement
Advertisement
Author Image

joginder kumar

View all posts

Advertisement