For the best experience, open
https://m.punjabitribuneonline.com
on your mobile browser.
Advertisement

ਸੁਰਿੰਦਰ ਸਿੰਘ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਚੁਣੇ

08:13 AM Mar 14, 2024 IST
ਸੁਰਿੰਦਰ ਸਿੰਘ ਕੋਆਪਰੇਟਿਵ ਸੁਸਾਇਟੀ ਦੇ ਚੇਅਰਮੈਨ ਚੁਣੇ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪੇ੍ਰਰਕ
ਕਾਲਾਂਵਾਲੀ, 13 ਮਾਰਚ
ਦਿ ਕਾਲਾਂਵਾਲੀ ਕੋਆਪਰੇਟਿਵ ਮਾਰਕੀਟਿੰਗ ਕਮ-ਪ੍ਰੋਸੈਸਿੰਗ ਸੁਸਾਇਟੀ ਲਿਮਟਡ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਸਬੰਧੀ ਮੀਟਿੰਗ ਸੁਸਾਇਟੀ ਦਫ਼ਤਰ ਵਿੱਚ ਪ੍ਰੀਜ਼ਾਈਡਿੰਗ ਅਫ਼ਸਰ, ਸਹਾਇਕ ਰਜਿਸਟਰਾਰ ਹਿਸਾਰ ਬੰਸੀ ਲਾਲ ਅਤੇ ਏਆਰਐੱਸ ਸਿਰਸਾ ਸੰਜੀਵ ਕੁਮਾਰ ਦੀ ਦੇਖ-ਰੇਖ ਵਿੱਚ ਹੋਈ। ਮੀਟਿੰਗ ਵਿੱਚ ਸਾਰੇ ਮੈਂਬਰ ਸੁਰਿੰਦਰ ਸਿੰਘ, ਹਨੂੰਮਾਨ ਗੋਦਾਰਾ, ਗੁਰਜੰਟ ਸਿੰਘ ਤਿਗੜੀ, ਗੁਰਪ੍ਰੀਤ ਕੌਰ, ਸੀਤੋ ਦੇਵੀ, ਮਨਜੀਤ ਕੌਰ ਗੁਦਰਾਣਾ ਨੇ ਸ਼ਮੂਲੀਅਤ ਕੀਤੀ। ਸੁਸਾਇਟੀ ਦੇ ਮੈਨੇਜਰ ਸੰਜੀਵ ਕੁਮਾਰ ਬਲਵਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਸੁਰਿੰਦਰ ਸਿੰਘ ਕਾਲਾਂਵਾਲੀ ਨੂੰ ਚੇਅਰਮੈਨ ਅਤੇ ਜੇ.ਜੇ.ਪੀ. ਆਗੂ ਗੁਰਜੰਟ ਸਿੰਘ ਤਿਗੜੀ ਨੂੰ ਉਪ ਚੇਅਰਮੈਨ ਚੁਣਿਆ ਗਿਆ। ਉਨ੍ਹਾਂ ਦੱਸਿਆ ਕਿ ਸੀਤੋ ਦੇਵੀ ਨੇ ਚੇਅਰਮੈਨ ਦੇ ਅਹੁਦੇ ਲਈ ਸੁਰਿੰਦਰ ਸਿੰਘ ਦੇ ਨਾਂ ਦੀ ਤਜਵੀਜ਼ ਰੱਖੀ। ਇਸੇ ਤਰ੍ਹਾਂ ਸੁਰਿੰਦਰ ਸਿੰਘ ਨੇ ਵਾਈਸ ਚੇਅਰਮੈਨ ਦੇ ਅਹੁਦੇ ਲਈ ਗੁਰਜੰਟ ਸਿੰਘ ਤਿਗੜੀ ਦੇ ਨਾਂ ਪੇਸ਼ ਕੀਤਾ। ਇਨ੍ਹਾਂ ’ਤੇ ਸਾਰਿਆਂ ਨੇ ਸਹਿਮਤੀ ਦਿੱਤੀ। ਇਸ ਮੌਕੇ ਨੰਬਰਦਾਰ ਅਪਜੀਤ ਸਿੰਘ, ਸਾਬਕਾ ਸਰਪੰਚ ਬਲਬੀਰ ਸਿੰਘ ਹੱਸੂ, ਕੁਲਵੰਤ ਸਿੰਘ ਖਿਉਵਾਲੀ, ਬਲਬੀਰ ਸਿੰਘ ਸਰਪੰਚ ਤਿਗੜੀ, ਰਾਜਾ ਸਿੰਘ ਥਿਰਾਜ, ਜਸਵੰਤ ਸਿੰਘ ਰੋੜੀ, ਗੁਰਪਿਆਰ ਸਿੰਘ, ਭਗਵੰਤ ਸਿੰਘ, ਬਲਜਿੰਦਰ ਸਿੰਘ ਸਰਾਂ, ਹਰਬੰਸ ਸਿੰਘ, ਦਰਸ਼ਨ ਸਿੰਘ ਢਿੱਲੋਂ, ਪਵਨ ਕੁਮਾਰ ਤੇ ਹਰੀਸ਼ ਕੁਮਾਰ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement