ਸੁਰਿੰਦਰ ਕਾਲਾ ਮਕੈਨੀਕਲ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ
ਦਵਿੰਦਰ ਸਿੰਘ
ਯਮੁਨਾਨਗਰ, 24 ਨਵੰਬਰ
ਹਰਿਆਣਾ ਗੌਰਮਿੰਟ ਪੀਡਬਲਿਊਡੀ ਮਕੈਨੀਕਲ ਵਰਕਰਜ਼ ਯੂਨੀਅਨ (ਰਜਿ. 41) ਸਬੰਧਤ ਆਲ ਐਂਪਲਾਈਜ਼ ਯੂਨੀਅਨ ਹਰਿਆਣਾ ਅਤੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਦੀ ਤ੍ਰੈ-ਸਾਲਾ ਜ਼ਿਲ੍ਹਾ ਕਾਨਫਰੰਸ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਯੂਨੀਅਨ ਦੇ ਖਜ਼ਾਨਚੀ ਪ੍ਰਕਾਸ਼ ਨੇ ਪਿਛਲੇ 3 ਸਾਲਾਂ ਦੀ ਆਡਿਟ ਰਿਪੋਰਟ ਸਦਨ ਦੇ ਸਾਹਮਣੇ ਰੱਖੀ ਗਈ ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ । ਮਗਰੋਂ ਸ਼ੁਰੂ ਹੋਈ ਚੋਣ ਪ੍ਰਕਿਰਿਆ ਵਿੱਚ ਸੂਬਾ ਕਮੇਟੀ ਆਗੂ ਧਰਮਵੀਰ ਜਾਂਗੜਾ ਅਤੇ ਰਵਿੰਦਰ ਸ਼ਰਮਾ ਨੇ ਚੋਣ ਅਬਜ਼ਰਵਰ ਵਜੋਂ ਕੰਮ ਕੀਤਾ। ਯੂਨੀਅਨ ਦੇ ਸਾਰੇ ਅਹੁਦਿਆਂ ਲਈ ਚੋਣ ਸਰਬਸੰਮਤੀ ਨਾਲ ਮੁਕੰਮਲ ਹੋ ਗਈ ਜਿਸ ਵਿੱਚ ਚੇਅਰਮੈਨ ਕਿਸ਼ੋਰ ਕੁਮਾਰ, ਜ਼ਿਲ੍ਹਾ ਪ੍ਰਧਾਨ ਸੁਰਿੰਦਰ ਕਾਲਾ, ਜ਼ਿਲ੍ਹਾ ਸਕੱਤਰ ਪ੍ਰੇਮ ਪ੍ਰਕਾਸ਼ ਖ਼ਜ਼ਾਨਚੀ ਸੁਰੇਸ਼ ਪਾਲ ਨੂੰ ਚੁਣਿਆ ਗਿਆ। ਸੇਵਾਮੁਕਤ ਸੰਘ ਦੇ ਜ਼ਿਲ੍ਹਾ ਪ੍ਰਧਾਨ ਸੋਮਨਾਥ ਨੇ ਨਵੀਂ ਚੁਣੀ ਜ਼ਿਲ੍ਹਾ ਕਮੇਟੀ ਨੂੰ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਕਾਨਫਰੰਸ ਵਿੱਚ ਮੌਜੂਦ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਧੇ, ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਅਤੇ ਖਜ਼ਾਨਚੀ ਸਤੀਸ਼ ਕੁਮਾਰ ਨੇ ਕਿਹਾ ਕਿ ਹਰਿਆਣਾ ਦੀ ਮੌਜੂਦਾ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨਾਲ ਮਾੜਾ ਸਲੂਕ ਕੀਤਾ ਹੈ ਅਤੇ ਮੁਲਾਜ਼ਮਾਂ ਦੀ ਏਕਤਾ ਨੂੰ ਤੋੜਨ ਦਾ ਕੰਮ ਕੀਤਾ ਹੈ। ਹਰਿਆਣਾ ਰਾਜ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਪਿਛਲੇ 10 ਸਾਲਾਂ ਵਿੱਚ ਇੱਕ ਵੀ ਕਰਮਚਾਰੀ ਪੱਕਾ ਨਹੀਂ ਹੋਇਆ। ਇਸ ਮੌਕੇ ਪਵਨ ਸ਼ਰਮਾ, ਰਾਜੇਸ਼, ਵਿਕਰਮ, ਨਰਿੰਦਰ ਕੰਬੋਜ, ਮੇਵਾ ਰਾਮ, ਰਾਜਬੀਰ, ਈਸ਼ਮ ਸਿੰਘ, ਅਸ਼ੋਕ ਵਰਮਾ, ਰਮੇਸ਼ ਕੁੱਕੀ, ਪ੍ਰੇਮ ਚੰਦ, ਸੁਰਿੰਦਰ, ਮਹਿੰਦਰ, ਸੁਰੇਸ਼ ਹਾਜ਼ਰ ਸਨ।