ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੂਰਤ: ਇਮਾਰਤ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ

07:38 AM Jul 08, 2024 IST
ਦਿਓਘਰ ਵਿੱਚ ਐਨਡੀਆਰਐਫ ਦੀ ਟੀਮ ਮਲਬੇ ਹੇਠਾਂ ਦੱਬੇ ਲੋਕਾਂ ਦੀ ਭਾਲ ਕਰਦੀ ਹੋਈ। -ਫੋਟੋ: ਪੀਟੀਆਈ

ਸੂਰਤ, 7 ਜੁਲਾਈ
ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਸ਼ਨਿਚਰਵਾਰ ਨੂੰ ਇਕ ਰਿਹਾਇਸ਼ੀ ਇਮਾਰਤ ਡਿੱਗਣ ਦੇ ਮਾਮਲੇ ਵਿੱਚ ਰਾਤ ਭਰ ’ਚ ਛੇ ਹੋਰ ਲਾਸ਼ਾਂ ਮਿਲਣ ਨਾਲ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਸੱਤ ਹੋ ਗਈ ਹੈ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਵਿੱਚ ਰਹਿਣ ਵਾਲਿਆਂ ਤੋਂ ਕਿਰਾਇਆ ਵਸੂਲਣ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਤੋਂ ਇਲਾਵਾ ਇਸ ਇਮਾਰਤ ਦੇ ਦੋ ਮਾਲਕਾਂ ਖ਼ਿਲਾਫ਼ ਵੀ ਗੈਰ ਇਰਾਦਤਨ ਹੱਤਿਆ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਰਿਹਾਇਸ਼ੀ ਇਮਾਰਤ ਸ਼ਹਿਰ ਦੇ ਪਾਲ ਇਲਾਕੇ ਵਿੱਚ ਸਥਿਤ ਸੀ ਅਤੇ ਕਾਫੀ ਖ਼ਸਤਾ ਹਾਲਤ ਵਿਚ ਸੀ। ਸ਼ਨਿਚਰਵਾਰ ਨੂੰ ਬਾਅਦ ਦੁਪਹਿਰ 2.45 ਵਜੇ ਇਹ ਇਮਾਰਤ ਡਿੱਗ ਗਈ ਸੀ। ਸ਼ਨਿਚਰਵਾਰ ਰਾਤ ਤੱਕ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਉਪਰੰਤ ਰਾਤ ਭਰ ਚੱਲੇ ਤਲਾਸ਼ੀ ਤੇ ਬਚਾਅ ਕਾਰਜਾਂ ਦੌਰਾਨ ਬਚਾਅ ਦਲ ਦੀਆਂ ਟੀਮਾਂ ਨੇ ਮਲਬੇ ਹੇਠਿਓਂ ਛੇ ਹੋਰ ਲਾਸ਼ਾਂ ਬਰਾਮਦ ਕਰ ਲਈਆਂ। ਇਸ ਦੌਰਾਨ ਕਸ਼ਿਸ਼ ਸ਼ਰਮਾ ਨਾਮ ਦੀ ਇਕ 20 ਸਾਲਾ ਮਹਿਲਾ ਨੂੰ ਬਚਾਅ ਲਿਆ ਗਿਆ ਸੀ। ਮ੍ਰਿਤਕਾਂ ਵਿੱਚ ਜ਼ਿਆਦਾਤਰ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ ਕੱਪੜਾ ਮਿਲ ਦੇ ਵਰਕਰ ਸਨ। -ਪੀਟੀਆਈ

Advertisement

ਝਾਰਖੰਡ: ਦਿਓਘਰ ਵਿੱਚ ਇਮਾਰਤ ਡਿੱਗਣ ਕਾਰਨ ਤਿੰਨ ਹਲਾਕ, 8 ਜ਼ਖ਼ਮੀ

ਦਿਓਘਰ: ਝਾਰਖੰਡ ਦੇ ਜ਼ਿਲ੍ਹਾ ਦਿਓਘਰ ਵਿੱਚ ਅੱਜ ਇਕ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਮਲਬੇ ਹੇਠ ਦੱਬ ਕੇ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਅੱਠ ਹੋਰ ਜ਼ਖ਼ਮੀ ਹੋ ਗਏ। ਸਵੇਰੇ 6 ਵਜੇ ਸ਼ੁਰੂ ਹੋਏ ਬਚਾਅ ਕਾਰਜ ਸ਼ਾਮ 4 ਵਜੇ ਸਮਾਪਤ ਹੋਏ। ਦਿਓਘਰ ਦੇ ਡਿਪਟੀ ਕਮਿਸ਼ਨਰ ਵਿਸ਼ਾਲ ਸਾਗਰ ਨੇ ਕਿਹਾ ਕਿ ਸ਼ਹਿਰ ਵਿੱਚ ਅੱਜ ਤੜਕੇ ਇਮਾਰਤ ਡਿੱਗਣ ਮਗਰੋਂ 11 ਵਿਅਕਤੀ ਮਲਬੇ ਹੇਠ ਦੱਬ ਗਏ ਸਨ। ਉਨ੍ਹਾਂ ਦੱਸਿਆ, ‘‘ਸਥਾਨਕ ਲੋਕਾਂ ਨੇ ਚਾਰ ਬੱਚਿਆਂ ਨੂੰ ਬਚਾਅ ਲਿਆ ਸੀ। ਅਸੀਂ ਤੁਰੰਤ ਐੱਨਡੀਆਰਐੱਫ ਦੀ ਟੀਮ ਤਾਇਨਾਤ ਕੀਤੀ ਜਿਸ ਨੇ ਮਲਬੇ ਹੇਠਿਓਂ ਸੱਤ ਲੋਕਾਂ ਨੂੰ ਕੱਢ ਲਿਆ। ਸਾਰਿਆਂ ਨੂੰ ਦਿਓਘਰ ਦੇ ਸਦਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਤਿੰਨ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ।’’ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਅਤੇ ਜ਼ਖ਼ਮੀਆਂ ਨੂੰ ਸਰਕਾਰੀ ਨੇਮਾਂ ਮੁਤਾਬਕ ਮੁਆਵਜ਼ਾ ਦਿੱਤਾ ਜਾਵੇਗਾ। -ਪੀਟੀਆਈ

Advertisement
Advertisement