For the best experience, open
https://m.punjabitribuneonline.com
on your mobile browser.
Advertisement

ਸੂਰਜਕੁੰਡ ਮੇਲਾ: ਕਲਾਤਮਕ ਵਸਤਾਂ ਦੀ ਮੰਗ ਵਧੀ

07:58 AM Feb 07, 2024 IST
ਸੂਰਜਕੁੰਡ ਮੇਲਾ  ਕਲਾਤਮਕ ਵਸਤਾਂ ਦੀ ਮੰਗ ਵਧੀ
ਮੇਲੇ ਦੌਰਾਨ ਮੰਜਾ ਬੁਣਦਾ ਹੋਇਆ ਕਾਰੀਗਰ। -ਫੋਟੋ: ਕੁਲਵਿੰਦਰ ਕੌਰ
Advertisement

ਪੱਤਰ ਪ੍ਰੇਰਕ
ਫਰੀਦਾਬਾਦ, 6 ਫਰਵਰੀ
ਸੂਰਜਕੁੰਡ ਮੇਲਾ ਦਸਤਕਾਰੀ ਵਿੱਚ ਰਵਾਇਤੀ ਕਲਾ ਨੂੰ ਅੱਗੇ ਵਧਾਉਣ ਲਈ ਸਹਾਈ ਹੋ ਰਿਹਾ ਹੈ। 37ਵੇਂ ਕੌਮਾਂਤਰੀ ਸ਼ਿਲਪਕਾਰੀ ਮੇਲੇ ਵਿੱਚ ਸ਼ਿਲਪਕਾਰਾਂ ਦੀਆਂ ਰਚਨਾਵਾਂ ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ’ਤੇ ਵਿਲੱਖਣ ਛਾਪ ਛੱਡ ਰਹੀਆਂ ਹਨ। ਮੇਲੇ ਵਿੱਚ ਕਲਾਕਾਰਾਂ ਵੱਲੋਂ ਲਾਕੇਟ, ਬਰੇਸਲੇਟ, ਖਿਡੌਣੇ, ਜੰਗਲੀ ਜਾਨਵਰਾਂ ਦੀਆਂ ਰਚਨਾਵਾਂ ਅਤੇ ਚੰਦਨ ਤੇ ਹੋਰ ਲੱਕੜਾਂ ਨਾਲ ਬਣੀਆਂ ਦੇਵੀ-ਦੇਵਤਿਆਂ ਦੀਆਂ ਆਕਰਸ਼ਕ ਮੂਰਤੀਆਂ ਖਾਸ ਖਿੱਚ ਦਾ ਕੇਂਦਰ ਬਣ ਰਹੀਆਂ ਹਨ। ਮੇਲੇ ਵਿੱਚ ਪਹੁੰਚੇ ਸੈਲਾਨੀ ਅਸ਼ੋਕ ਵਤਸ, ਓਜਸਵੀ, ਨੇਹਾ ਆਦਿ ਨੇ ਦੱਸਿਆ ਕਿ ਇੱਥੇ ਬਹੁਤ ਸਾਰੀਆਂ ਕਲਾਕ੍ਰਿਤੀਆਂ ਮੌਜੂਦ ਹਨ। ਮੇਲੇ ਵਿੱਚ ਮੰਜਾ ਬੁਣਨ ਦੀ ਕਲਾ ਵੀ ਪ੍ਰਦਰਸ਼ਿਤ ਕੀਤੀ ਗਈ ਹੈ। ਸੂਰਜਕੁੰਡ ਮੇਲੇ ਵਿੱਚ ਹਰਿਆਣਵੀ ਪੱਗ ਬਹੁਤ ਮਸ਼ਹੂਰ ਹੋ ਰਹੀ ਹੈ। ਮੇਲੇ ਵਿੱਚ ਆਉਣ ਵਾਲੇ ਸੈਲਾਨੀਆਂ ਦਾ ਪੂਰਾ ਧਿਆਨ ਵਿਰਾਸਤੀ ਸੱਭਿਆਚਾਰਕ ਪ੍ਰਦਰਸ਼ਨੀ ਵਿੱਚ ਹਰਿਆਣਵੀ ਦਸਤਾਰ ਵੱਲ ਹੈ। ਹਰਿਆਣਾ ਦੇ ‘ਆਪਣਾ ਘਰ’ ਵਿੱਚ ਲਗਾਈ ਗਈ ਸੱਭਿਆਚਾਰਕ ਪ੍ਰਦਰਸ਼ਨੀ ਰਾਹੀਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਹਰਿਆਣੇ ਦੀ ਦਸਤਾਰ ਆਕਰਸ਼ਿਤ ਕਰ ਰਹੀ ਹੈ। ਇਸ ਮੌਕੇ ਡਾਇਰੈਕਟਰ ਵਿਰਾਸਤ ਡਾ. ਮਹਾਸਿੰਘ ਪੂਨੀਆ ਨੇ ਦੱਸਿਆ ਕਿ ਮੇਲੇ ’ਚ ਹਰਿਆਣਾ ਦੀ ਦਸਤਾਰ ਕਾਫੀ ਪ੍ਰਸਿੱਧੀ ਹਾਸਲ ਕਰ ਰਹੀ ਹੈ|

Advertisement

Advertisement
Author Image

joginder kumar

View all posts

Advertisement
Advertisement
×