ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪਰੀਮ ਕੋਰਟ ਨੂੰ ਵਿਰੋਧੀ ਧਿਰ ਵਾਂਗ ਭੂਮਿਕਾ ਨਿਭਾਉਣ ਦੀ ਲੋੜ ਨਹੀਂ: ਚੀਫ਼ ਜਸਟਿਸ

08:02 AM Oct 20, 2024 IST

ਪਣਜੀ, 19 ਅਕਤੂਬਰ
ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਹੈ ਕਿ ਲੋਕਾਂ ਦੀ ਅਦਾਲਤ ਵਜੋਂ ਸੁਪਰੀਮ ਕੋਰਟ ਦੀ ਭੂਮਿਕਾ ਨੂੰ ਭਵਿੱਖ ਲਈ ਸਾਂਭ ਕੇ ਰੱਖਿਆ ਜਾਣਾ ਚਾਹੀਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਸੰਸਦ ’ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨੀ ਸਿਧਾਂਤ ਦੇ ਵੱਖਰੇਵੇਂ ਜਾਂ ਖਾਮੀ ਲਈ ਅਦਾਲਤ ਦੀ ਆਲੋਚਨਾ ਕਰਨ ਦਾ ਪੂਰਾ ਹੱਕ ਹੈ ਪਰ ਨਤੀਜਿਆਂ ਪੱਖੋਂ ਉਸ ਦੀ ਭੂਮਿਕਾ ਜਾਂ ਉਸ ਦੇ ਕੰਮ ’ਤੇ ਕੋਈ ਟਿੱਪਣੀ ਨਹੀਂ ਕਰ ਸਕਦਾ ਹੈ। ਚੀਫ਼ ਜਸਟਿਸ ਦੱਖਣੀ ਗੋਆ ’ਚ ਪਹਿਲੇ ਸੁਪਰੀਮ ਕੋਰਟ ਐਡਵੋਕੇਟਸ ਆਨ ਰਿਕਾਰਡ ਐਸੋਸੀਏਸ਼ਨ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਪਿਛਲੇ 75 ਸਾਲਾਂ ’ਚ ਵਿਕਸਤ ਕੀਤੇ ਗਏ ਨਿਆਂ ਦੇ ਮਾਪਦੰਡਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੱਜਾਂ ਨੂੰ ਕੇਸਾਂ ਦੇ ਆਧਾਰ ’ਤੇ ਆਜ਼ਾਦੀ ਦੀ ਭਾਵਨਾ ਨਾਲ ਫ਼ੈਸਲੇ ਲੈਣ ਦਾ ਹੱਕ ਹੈ। ਜਸਟਿਸ ਚੰਦਰਚੂੜ ਨੇ ਕਿਹਾ, ‘‘ਸਿਖਰਲੀ ਅਦਾਲਤ ਨੇ ਤਕਨਾਲੋਜੀ ਦੇ ਮਾਮਲੇ ’ਚ ਬਹੁਤ ਕੁਝ ਕੀਤਾ ਹੈ ਜਿਸ ’ਚ ਕੇਸਾਂ ਦੀ ਈ-ਫਾਇਲਿੰਗ ਸ਼ੁਰੂ ਕਰਨਾ, ਕੇਸ ਰਿਕਾਰਡ ਦਾ ਡਿਜੀਟਲੀਕਰਨ, ਸੰਵਿਧਾਨਕ ਬੈਂਚ ਦੀਆਂ ਦਲੀਲਾਂ ਨੂੰ ਟੈਕਸਟ ’ਚ ਬਦਲਣਾ ਜਾਂ ਅਦਾਲਤੀ ਕਾਰਵਾਈ ਦੇ ਸਿੱਧੇ ਪ੍ਰਸਾਰਣ ਸ਼ਾਮਲ ਹਨ।’’ ਸੁਪਰੀਮ ਕੋਰਟ ’ਚ ਕੇਸਾਂ ਦੀ ਸੁਣਵਾਈ ਦੇ ਸਿੱਧੇ ਪ੍ਰਸਾਰਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਕਾਰਵਾਈ ਸਿਰਫ਼ 25 ਜਾਂ 50 ਵਕੀਲਾਂ ਵਾਲੇ ਵਿਸ਼ੇਸ਼ ਅਦਾਲਤੀ ਕਮਰੇ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਹ ਬਟਨ ਦੇ ਕਲਿੱਕ ’ਤੇ 2 ਕਰੋੜ ਲੋਕਾਂ ਤੱਕ ਪਹੁੰਚ ਜਾਂਦੀ ਹੈ। -ਪੀਟੀਆਈ

Advertisement

‘ਅਦਾਲਤਾਂ ’ਚ ਔਰਤਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਲਈ ਕੋਈ ਥਾਂ ਨਹੀਂ’

ਪਣਜੀ: ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਅਦਾਲਤਾਂ ’ਚ ਔਰਤਾਂ ਖ਼ਿਲਾਫ਼ ਅਪਮਾਨਜਨਕ ਭਾਸ਼ਾ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੰਵੇਦਨਸ਼ੀਲ ਸ਼ਬਦ ਔਰਤਾਂ ਅਤੇ ਹਾਸ਼ੀਏ ’ਤੇ ਧੱਕੇ ਲੋਕਾਂ ’ਤੇ ਮਾੜਾ ਅਸਰ ਪਾ ਸਕਦੇ ਹਨ। ਚੀਫ਼ ਜਸਟਿਸ ਨੇ ਮਹਿਲਾ ਜੁਡੀਸ਼ਲ ਅਫ਼ਸਰਾਂ ਵੱਲੋਂ ਪ੍ਰਸ਼ਾਸਕੀ ਅਮਲੇ ਦੇ ਕੁਝ ਮੈਂਬਰਾਂ ਵੱਲੋਂ ਔਰਤਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੇ ਜਾਣ ਦੀਆਂ ਸ਼ਿਕਾਇਤਾਂ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਅਦਾਲਤਾਂ ’ਚ ਵਰਤੀ ਜਾਂਦੀ ਭਾਸ਼ਾ ’ਚ ਸਮੁੱਚਤਾ, ਸਨਮਾਨ ਅਤੇ ਸ਼ਕਤੀਕਰਨ ਝਲਕਣਾ ਚਾਹੀਦਾ ਹੈ। -ਪੀਟੀਆਈ

Advertisement
Advertisement