ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁਪ੍ਰੀਤ ਸਿੰਘ ਬਣੇ ਵੈਟਰਨਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ

07:08 AM Jun 10, 2024 IST
ਵੈਟਰਨਰੀ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 9 ਜੂਨ
ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਗੁਰਦਾਸਪੁਰ ਕਮੇਟੀ ਦੀ ਚੋਣ ਸੂਬਾ ਕਮੇਟੀ ਵੱਲੋਂ ਨਿਯੁਕਤ ਅਬਜ਼ਰਵਰ ਪਰਮਿੰਦਰ ਸਿੰਘ ਮਾਹਲ ਅੰਮ੍ਰਿਤਸਰ ਦੀ ਦੇਖ ਰੇਖ ਵਿੱਚ ਹੋਈ। ਇਸ ਮੌਕੇ ਐਸੋਸੀਏਸ਼ਨ ਦੀ ਪਹਿਲੀ ਕਮੇਟੀ ਭੰਗ ਕਰ ਕੇ ਦੁਬਾਰਾ ਚੋਣ ਕੀਤੀ ਗਈ। ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਦੀ ਚੋਣ ਦੋ ਦਾਅਵੇਦਾਰਾਂ ਸੁਪ੍ਰੀਤ ਸਿੰਘ ਕਲੇਰ ਅਤੇ ਹਰਜਾਪ ਸਿੰਘ ਵਿੱਚ ਵੋਟ ਪ੍ਰਕਿਰਿਆ ਦੁਆਰਾ ਹੋਈ। ਇਸ ਮੌਕੇ ਸੁਪ੍ਰੀਤ ਸਿੰਘ ਕਲੇਰ 13 ਵੋਟਾਂ ਲੈ ਕੇ ਭਾਰੀ ਬਹੁਮਤ ਨਾਲ ਜ਼ਿਲ੍ਹਾ ਪ੍ਰਧਾਨ ਬਣੇ, ਜਦੋਂਕਿ ਹਰਜਾਪ ਸਿੰਘ ਨੂੰ 2 ਵੋਟਾਂ ਹੀ ਪਈਆਂ। ਇਸ ਮੌਕੇ ਚੋਣ ਅਬਜ਼ਰਵਰ ਪਰਮਿੰਦਰ ਸਿੰਘ ਮਾਹਲ ਦੀ ਮੌਜੂਦਗੀ ਵਿੱਚ ਐਸੋਸੀਏਸ਼ਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਨਵੇਂ ਬਣੇ ਪ੍ਰਧਾਨ ਸੁਪ੍ਰੀਤ ਸਿੰਘ ਕਲੇਰ ਦੇ ਬਹੁਮਤ ਨਾਲ ਬਾਕੀ ਚੁਣੇ ਅਹੁਦੇਦਾਰਾਂ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਹਰਪਾਲ ਸਿੰਘ ਕਾਹਲੋਂ, ਜਨਰਲ ਸਕੱਤਰ ਅਰਸ਼ਦੀਪ ਸਿੰਘ ਦਾਲਮ, ਵਿੱਤ ਸਕੱਤਰ ਨਵਜੋਤ ਸਿੰਘ, ਪ੍ਰੈਸ਼ ਸਕੱਤਰ ਜੋਬਨਜੋਤ ਸਿੰਘ ਅਤੇ ਜਥੇਬੰਧਕ ਸਕੱਤਰ ਰਾਜਬੀਰ ਸਿੰਘ ਤੇ ਪੰਕਜ ਕੁਮਾਰ ਚੁਣੇ ਗਏ।

Advertisement

Advertisement