ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਰਐੱਸਐੱਸ ਸੰਵਿਧਾਨ ਤਹਿਤ ਮਿਲੇ ਰਾਖਵੇਂਕਰਨ ਦਾ ਹਮਾਇਤੀ: ਭਾਗਵਤ

06:53 AM Apr 29, 2024 IST

ਹੈਦਰਾਬਾਦ, 28 ਅਪਰੈਲ
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ, ਜਿਸ ਵਿਚ ਸੰਘ ਨੂੰ ਰਾਖਵਾਂਕਰਨ ਵਿਰੋਧੀ ਦੱਸਿਆ ਗਿਆ ਸੀ, ਨੂੰ ਖਾਰਜ ਕਰਦਿਆਂ ਕਿਹਾ ਕਿ ਸੰਘ ਸੰਵਿਧਾਨ ਤਹਿਤ ਮਿਲੇ ਕੋਟੇ ਦੇ ਹੱਕ ਵਿਚ ਹਮੇਸ਼ਾ ਖੜ੍ਹਦਾ ਰਿਹਾ ਹੈ।
ਇਥੇ ਵਿਦਿਆ ਭਾਰਤੀ ਵਿਗਿਆਨ ਕੇਂਦਰ (ਵੀਬੀਵੀਕੇ) ਦੇ ਉਦਘਾਟਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਸੰਘ ਮੁਖੀ ਨੇ ਕਿਹਾ, ‘‘ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਵੀਡੀਓ ’ਚ ਸੰਘ ਨੂੰ ਰਾਖਵਾਂਕਰਨ ਵਿਰੋਧੀ ਦੱਸਿਆ ਗਿਆ ਹੈ। ਇਸ ਫ਼ਰਜ਼ੀ ਤੇ ਗੁਮਰਾਹਕੁਨ ਵੀਡੀਓ ਪਿਛਲੇ ਲੋਕ, ਜਦੋਂ ਬਾਹਰ ਲੋਕਾਂ ਵਿਚ ਹੁੰਦੇ ਹਨ ਤਾਂ ਇਸ ਦੀ ਵਕਾਲਤ ਅਤੇ ਪਰਦੇ ਪਿੱਛਿਓਂ ਇਸ ਵਿਚਾਰ ਖਿਲਾਫ਼ ਕੰਮ ਕਰਦੇ ਹਨ। (ਵੀਡੀਓ ਵਿਚ ਕੀਤੇ) ਅਜਿਹੇ ਦਾਅਵੇ ਪੂਰੀ ਤਰ੍ਹਾਂ ਬੇਤੁਕੇ ਹਨ।’’ ਭਾਗਵਤ ਨੇ ਕਿਹਾ, ‘‘ਸੰਘ ਨੇ ਮੁੱਢ ਤੋਂ ਸੰਵਿਧਾਨ ਤਹਿਤ ਮਿਲੇ ਰਾਖਵਾਂਕਰਨ ਦੀ ਹਮੇਸ਼ਾ ਵਕਾਲਤ ਕੀਤੀ ਹੈ। ਸਾਡਾ ਮੰਨਣਾ ਹੈ ਕਿ ਰਾਖਵਾਂਕਰਨ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਇਹ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਕਿਉਂਕਿ ਰਾਖਵਾਂਕਰਨ ਪੱਛੜੇਪਣ ਅਤੇ ਉਨ੍ਹਾਂ ਦੇ ਰਹਿਣ-ਸਹਿਣ ਜਾਂ ਸਮਾਜਿਕ ਸਥਿਤੀ ਦੇ ਮਾਮਲੇ ਵਿੱਚ ਬਰਾਬਰੀ ਦੀ ਘਾਟ ਕਾਰਨ ਦਿੱਤਾ ਗਿਆ ਸੀ। ਰਾਖਵਾਂਕਰਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੱਖਪਾਤ ਪੂਰੀ ਤਰ੍ਹਾਂ ਖ਼ਤਮ ਨਹੀਂ ਹੋ ਜਾਂਦਾ।’’ ਭਾਗਵਤ ਨੇ ਰਾਖਵੇਂਕਰਨ ਨੂੰ ਲੈ ਕੇ ਸੰਘ ਦੇ ਸਟੈਂਡ ਬਾਰੇ ਸਪਸ਼ਟੀਕਰਨ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਦੇ ਜਵਾਬ ਵਿਚ ਦਿੱਤਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਦੇ ਵੱਡ-ਵਡੇਰੇ ਰਾਖਵੇਂਕਰਨ ਦੇ ਵਿਚਾਰ ਦੀ ਮੁਖਾਲਫ਼ਤ ਕਰਦੇ ਸਨ। -ਏਐੱਨਆਈ

Advertisement

Advertisement
Advertisement