ਸਾਵਰਕਰ ਮਾਣਹਾਨੀ ਕੇਸ ’ਚ ਰਾਹੁਲ ਨੂੰ 23 ਲਈ ਸੰਮਨ ਜਾਰੀ
07:59 AM Oct 06, 2024 IST
**EDS: SCREENSHOT VIA SANSAD TV** New Delhi: Congress MPs Mallikarjun Kharge and Rahul Gandhi during President Droupadi Murmu's address to the joint sitting of the Parliament, in New Delhi, Thursday, June 27, 2024. (PTI Photo) (PTI06_27_2024_000116B)
ਪੁਣੇ: ਪੁਣੇ ਦੀ ਵਿਸ਼ੇਸ਼ ਕੋਰਟ ਨੇ ਵਿਨਾਇਕ ਦਾਮੋਦਰ ਸਾਵਰਕਰ ਦੇ ਸਕੇ-ਸਬੰਧੀ ਵੱਲੋਂ ਦਾਇਰ ਫੌਜਦਾਰੀ ਮਾਣਹਾਨੀ ਕੇਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 23 ਅਕਤੂਬਰ ਲਈ ਸੰਮਨ ਜਾਰੀ ਕੀਤੇ ਹਨ। ਗਾਂਧੀ ’ਤੇ ਹਿੰਦੂਤਵ ਵਿਚਾਰਧਾਰਾ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਗਿਆ ਹੈ। ਸਾਵਰਕਰ ਦੇ ਰਿਸ਼ਤੇਦਾਰ ਸਤਿਆਕੀ ਸਾਵਰਕਰ ਨੇ ਪਿਛਲੇ ਸਾਲ ਪੁਣੇ ਕੋਰਟ ਵਿਚ ਗਾਂਧੀ ਖਿਲਾਫ਼ ਸ਼ਿਕਾਇਤ ਦਰਜ ਕੀਤੀ ਸੀ। ਪਿਛਲੇ ਮਹੀਨੇ ਇਹ ਕੇਸ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਕੋਰਟ ਤੋਂ ਸੰਸਦ ਮੈਂਬਰਾਂ ਤੇ ਵਿਧਾਇਕਾਂ ਬਾਰੇ ਵਿਸ਼ੇਸ਼ ਕੋਰਟ ਵਿਚ ਤਬਦੀਲ ਕਰ ਦਿੱਤਾ ਗਿਆ ਸੀ। -ਪੀਟੀਆਈ
Advertisement
Advertisement