ਗੁਰਦੁਆਰਾ ਲੋਕ ਸਭਾ ਦੇ ਪ੍ਰਧਾਨ ਚੁਣੇ ਸੁਖਵੰਤ ਸਿੰਘ
08:43 AM Sep 04, 2024 IST
ਬਰਨਾਲਾ (ਖੇਤਰੀ ਪ੍ਰਤੀਨਿਧ): ਸੁਪਰਡੈਂਟੀ ਮੁਹੱਲੇ ਦੇ ਗੁਰਦੁਆਰਾ ਲੋਕ ਸਭਾ ਵਿਖੇ ਮੁਹੱਲਾ ਨਿਵਾਸੀ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਸੁਖਵੰਤ ਸਿੰਘ ਸੁੱਖੇ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਉਨ੍ਹਾਂ ਚੁਣੇ ਗਏ ਨਵੇਂ ਕਮੇਟੀ ਮੈਂਬਰਾਂ ਅਤੇ ਸੰਗਤ ਦੀ ਹਾਜ਼ਰੀ ਵਿੱਚ ਆਪਣੀ ਪ੍ਰਧਾਨਗੀ ਦਾ ਅਹੁਦਾ ਸੰਭਾਲ ਲਿਆ ਹੈੈ। ਉਨ੍ਹਾਂ ਕਿਹਾ ਕਿ ਉਹ ਸੇਵਾ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਗੁਰੂਘਰ ਦੀ ਹੋਣ ਵਾਲੀ ਨਵੀਂ ਉਸਾਰੀ ਨੂੰ ਲੈਕੇ ਕੋਈ ਕਸਰ ਨਹੀਂ ਰਹਿਣ ਦੇਣਗੇ। ਇਸ ਮੌਕੇ ਵਾਈਸ ਪ੍ਰਧਾਨ ਮਨਜੀਤ ਸਿੰਘ ਗੀਤਾ, ਚੇਅਰਮੈਨ ਭਾਈ ਜਰਨੈਲ ਸਿੰਘ ਰਾਗੀ, ਸਰਪ੍ਰਸਤ ਦਿਲਬਾਗ ਸਿੰਘ ਬੱਗਾ, ਜਰਨੈਲ ਸਿੰਘ ਲਾਡੀ, ਅਵਤਾਰ ਸਿੰਘ ਕਾਕਾ, ਬੂਟਾ ਸਿੰਘ, ਗੁਰਮੀਤ ਸਿੰਘ ਪੱਪੀ, ਖਜ਼ਾਨਚੀ ਸੁਖਵੀਰ ਸਿੰਘ ਸਨੀ, ਗੁਰਦੀਪ ਸਿੰਘ ਰਾਜੂ, ਪ੍ਰੈਸ ਸਕੱਤਰ ਕੁਲਦੀਪ ਸਿੰਘ, ਅਮਨਦੀਪ ਸਿੰਘ ਗੋਲਾ, ਮੁੱਖ ਬੁਲਾਰਾ ਦਵਿੰਦਰ ਸਿੰਘ ਵਿੱਕੀ, ਗੁਰਚਰਨ ਸਿੰਘ ਅਤੇ ਹੋਰ ਹਾਜ਼ਰ ਸਨ।
Advertisement
Advertisement