ਸੁੱਖੇ ਦਾ ਜੀਵਨ ਦੁੱਖਾਂ ਨਾਲ ਘਿਰਿਆ
09:00 AM Jul 29, 2020 IST
ਜਸਵੰਤ ਸਿੰਘ ਥਿੰਦ
ਮਮਦੋਟ, 28 ਜੁਲਾਈ
Advertisement
ਗਰੀਬੀ ਦੀਆਂ ਤੰਦਾਂ ਵਿੱਚ ਜਕੜਿਆ ਸੁੱਖਾ ਆਪਣੇ 14 ਸਾਲਾ ਬੱਚੇ ਦੇ ਇਲਾਜ ਦੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਿਆ ਹੈ। ਜਾਣਕਾਰੀ ਅਨੁਸਾਰ ਦਿਹਾੜੀ ਕਰਨ ਵਾਲੇ ਸੁੱਖੇ ਦੇ ਚਾਰ ਧੀਆਂ ਤੇ ਇੱਕ ਪੁੱਤਰ ਹੈ। ਇੱਕ ਦੀ ਦਾ ਵਿਆਹ ਹੋ ਚੁੱਕਿਆ ਹੈ। ਸੁੱਖੇ ਨੇ ਦੱਸਿਆ ਕਿ ਉਸ ਦੇ 14 ਸਾਲਾ ਪੁੱਤਰ ਦੀ ਇੱਕ ਹਾਦਸੇ ਵਿੱਚ ਲੱਤ ਟੁੱਟ ਗਈ। ਇਸ ਤੋਂ ਇਲਾਵਾ ਪਿਛਲੇ ਸੱਤ ਸਾਲਾਂ ਤੋਂ ਉਹ ਗੁਰਦੇ ਦੀ ਬਿਮਾਰੀ ਤੋਂ ਵੀ ਪੀੜਤ ਹੈ। ਸੁੱਖੇ ਨੇ ਭਰੇ ਮਨ ਨਾਲ ਦੱਸਿਆ ਕਿ ਤਿੰਨ ਬੱਚਿਆਂ ਦੀ ਸੰਭਾਲ ਅਤੇ ਚੌਥੇ ਬੱਚੇ ਦੇ ਇਲਾਜ ਲਈ ਪੈਸੇ ਨਾ ਹੋਣ ਕਰਕੇ ਉਹ ਭਾਰੀ ਆਰਥਿਕ ਤੰਗੀ ’ਚੋਂ ਗੁਜ਼ਰ ਰਿਹਾ ਹੈ। ਅਤੇ ਦਿਹਾੜੀ ਕਰਨ ਵਾਲਾ ਸੁੱਖਾ ਦਾ ਸਾਰਾ ਸਮਾਂ ਬੱਚੇ ਦੀ ਸਾਂਭ ਸੰਭਾਲ ਵਿੱਚ ਲੰਘ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਰੀਬ ਛੇ ਸਾਲ ਪਹਿਲਾਂ ਸਾਹਿਲ ਦੀ ਮਾਤਾ ਦਾ ਦੇਹਾਂਤ ਹੋ ਗਿਆ ਹੈ। ਸੁੱਖ ਨੇ ਪੰਜਾਬ ਸਰਕਾਰ ਤੇ ਸਮਾਜ ਸੇਵਕਾਂ ਕੋਲੋਂ ਮਦਦ ਦੀ ਮੰਗ ਕੀਤੀ ਹੈ।
Advertisement
Advertisement