For the best experience, open
https://m.punjabitribuneonline.com
on your mobile browser.
Advertisement

ਜੰਮੂ-ਕਸ਼ਮੀਰ ’ਚ ਜਲੰਧਰ ਦੇ ਮੇਜਰ ਵੱਲੋਂ ਖੁਦਕੁਸ਼ੀ

07:11 AM May 18, 2024 IST
ਜੰਮੂ ਕਸ਼ਮੀਰ ’ਚ ਜਲੰਧਰ ਦੇ ਮੇਜਰ ਵੱਲੋਂ ਖੁਦਕੁਸ਼ੀ
Advertisement

ਜਲੰਧਰ (ਹਤਿੰਦਰ ਮਹਿਤਾ):

Advertisement

ਜੰਮੂ-ਕਸ਼ਮੀਰ ਦੇ ਅਖਨੂਰ ਬਾਰਡਰ ’ਤੇ ਤਾਇਨਾਤ ਜਲੰਧਰ ਦੇ ਲੱਧੇਵਾਲੀ ਦੇ ਰਹਿਣ ਵਾਲੇ ਮੇਜਰ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮੇਜਰ ਦੀ ਪਛਾਣ ਮੁਬਾਰਕ ਸਿੰਘ ਪੱਡਾ ਵਜੋਂ ਹੋਈ ਹੈ। ਅੱਜ ਪੱਡਾ ਦੀ ਮ੍ਰਿਤਕ ਦੇਹ ਨੂੰ ਜਲੰਧਰ ਲਿਆਂਦਾ ਗਿਆ ਜਿੱਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਦੇਹ ਨੂੰ ਤਿਰੰਗੇ ਵਿਚ ਲਪੇਟ ਕੇ ਭੇਜਿਆ ਗਿਆ। ਮੁਬਾਰਕ ਸਿੰਘ ਨਾਲ ਤਾਇਨਾਤ ਫੌਜ ਦੇ ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੇਜਰ ਪੱਡਾ ਉਨ੍ਹਾਂ ਨਾਲ ਤਾਇਨਾਤ ਸੀ। ਦੋਵਾਂ ਨੇ ਇਕੱਠੇ ਟਰੇਨਿੰਗ ਕੀਤੀ ਤੇ ਦੋਵੇਂ ਇਕੱਠੇ ਪਾਸ ਆਊਟ ਹੋਏ। ਮੇਜਰ ਮੁਬਾਰਕ ਸਿੰਘ ਪੱਡਾ ਨੂੰ ਸਭ ਤੋਂ ਪਹਿਲਾਂ ਉਤਰਾਖੰਡ ਵਿੱਚ ਤਾਇਨਾਤ ਕੀਤਾ ਗਿਆ ਸੀ। ਫਿਰ ਉਹ ਪੱਛਮੀ ਬੰਗਾਲ ਅਤੇ ਬਾਅਦ ਵਿਚ ਜੰਮੂ-ਕਸ਼ਮੀਰ ਵਿਚ ਤਾਇਨਾਤ ਸਨ। ਮੇਜਰ ਰਮਿਤ ਸਿੰਘ ਨੇ ਦੱਸਿਆ ਕਿ ਮੁਬਾਰਕ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਖੁਦਕੁਸ਼ੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਮੁਬਾਰਕ ਨੇ ਅਜਿਹਾ ਕਿਉਂ ਕੀਤਾ। ਮੇਜਰ ਨੇ ਖੁਦ ਨੂੰ ਕਮਰੇ ’ਚ ਬੰਦ ਕਰ ਲਿਆ ਸੀ ਜਿਸ ਤੋਂ ਬਾਅਦ ਉਸ ਨੇ ਖੁਦ ਨੂੰ ਗੋਲੀ ਮਾਰ ਲਈ।

Advertisement

Advertisement
Author Image

joginder kumar

View all posts

Advertisement