ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ
06:47 AM Jul 01, 2024 IST
ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 30 ਜੂਨ
ਅੰਬਾਲਾ ਕਾਲਕਾ ਰੇਲਵੇ ਲਾਈਨ ’ਤੇ ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਸ਼ਨਾਖ਼ਤ ਨਾ ਹੋਣ ਕਾਰਨ ਲਾਸ਼ ਨੂੰ ਅਗਲੇ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਘੱਗਰ ਰੇਲਵੇ ਪੁਲੀਸ ਚੌਕੀ ਇੰਚਾਰਜ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਦੁਪਹਿਰ ਕਰੀਬ 2 ਵਜੇ ਰੇਲ ਗੱਡੀ ਨੰਬਰ 12311 ਅੱਗੇ ਆ ਗਿਆ। ਇਹ ਗੱਡੀ ਅੰਬਾਲਾ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਇਸ ਹਾਦਸੇ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਉਮਰ ਕਰੀਬ 30 ਤੋਂ 40 ਸਾਲ ਜਾਪਦੀ ਹੈ। ਉਸ ਨੇ ਅਸਮਾਨੀ ਰੰਗ ਦੀ ਟੀ-ਸ਼ਰਟ, ਮਹਿੰਦੀ ਕਾਲੇ ਰੰਗ ਦੀ ਨਿੱਕਰ ਅਤੇ ਸੱਜੀ ਬਾਂਹ ਵਿਚ ਕੜਾ ਪਾਇਆ ਹੋਇਆ ਹੈ।
Advertisement
Advertisement
Related News
Advertisement