For the best experience, open
https://m.punjabitribuneonline.com
on your mobile browser.
Advertisement

ਵਿਆਹੁਤਾ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ

07:44 AM May 14, 2024 IST
ਵਿਆਹੁਤਾ ਵੱਲੋਂ ਫਾਹਾ ਲਾ ਕੇ ਖ਼ੁਦਕੁਸ਼ੀ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਮਈ
ਗਿੱਦੜਬਾਹਾ ਵਿੱਚ ਆਪਣੀ ਸੱਸ, ਦਿਓਰ ਅਤੇ ਦਰਾਣੀ ਤੋਂ ਤੰਗ ਆ ਕੇ ਇੱਕ ਵਿਆਹੁਤਾ ਔਰਤ ਵੱਲੋਂ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਗਈ। ਇਸ ਸਬੰਧ ਵਿੱਚ ਪੁਲੀਸ ਵੱਲੋਂ ਮ੍ਰਿਤਕਾ ਦੀ ਸੱਸ, ਦਿਓਰ ਅਤੇ ਦਰਾਣੀ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਜਦਕਿ ਅਜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਥਾਣਾ ਗਿੱਦੜਬਾਹਾ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਪ੍ਰੇਮ ਕੁਮਾਰ ਵਾਸੀ ਵਾਰਡ ਨੰਬਰ 4 ਪੱਤਰਕਾਰ ਕਲੋਨੀ, ਪੀਲੀਆਂ ਬੰਗਾ, ਜ਼ਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ) ਨੇ ਦੱਸਿਆ ਕਿ ਉਸਦੀ ਲੜਕੀ ਸਾਂਚੀ ਉਰਫ਼ ਅੰਜਨਾ ਰਾਣੀ ਕਰੀਬ 7 ਸਾਲ ਤੋਂ ਸੁਮਿਤ ਵਾਸੀ ਬਾਲਵਾੜੀ ਸਕੂਲ ਵਾਲੀ ਗਲੀ ਗਿੱਦੜਬਾਹਾ ਨਾਲ ਵਿਆਹੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਧੀ ਤੇ ਉਸਦੀ ਸੱਸ ਨਾਲ ਛੋਟੀ-ਛੋਟੀ ਗੱਲ ’ਤੇ ਲੜਾਈ ਝਗੜਾ ਰਹਿੰਦਾ ਸੀ। ਹੁਣ ਕਰੀਬ 6-7- ਮਹੀਨੇ ਪਹਿਲਾਂ ਉਸਦੇ ਦਿਓਰ ਦਾ ਵਿਆਹ ਵਰਸ਼ਾ ਨਾਲ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸਦੀ ਸੱਸ, ਦਰਾਣੀ ਅਤੇ ਦਿਓਰ ਮਿਲ ਕੇ ਉਸਨੂੰ ਤਾਹਣੇ-ਮਿਹਣੇ ਮਾਰਦੇ ਸਨ ਅਤੇ ਨਿੱਕੇ-ਨਿੱਕੇ ਕੰਮ ਤੋਂ ਟੋਕਦੇ ਸਨ ਜਿਸ ਕਰਕੇ ਉਸਦੀ ਬੇਟੀ ਨੇ ਆਪਣੀ ਸੱਸ ਮਧੂ ਰਾਣੀ ਉਰਫ ਬਿੱਟ, ਦਿਓਰ ਹਰਸ਼ ਗਰਗ ਅਤੇ ਦਰਾਣੀ ਵਰਸ਼ਾ ਤੋਂ ਤੰਗ ਹੋ ਕੇ ਪੱਖੇ ਨਾਲ ਫਾਹਾ ਲਾ ਕੇ ਜੀਵਨ ਲੀਲਾ ਖਤਮ ਕਰ ਲਈ। ਥਾਣਾ ਗਿੱਦੜਬਾਹਾ ਪੁਲੀਸ ਨੇ ਉਕਤ ਬਿਆਨਾਂ ’ਤੇ ਕਾਰਵਾਈ ਕਰਦਿਆਂ ਸੱਸ ਮਧੂ ਰਾਣੀ, ਦਿਓਰ ਹਰਸ਼ ਗਰਗ ਅਤੇ ਦਰਾਣੀ ਵਰਸ਼ਾ ਖਿਲਾਫ਼ ਕੇਸ ਦਰਜ ਕਰ ਲਿਆ ਹੈ ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।

Advertisement

Advertisement
Author Image

Advertisement
Advertisement
×