ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਪਾਰੀ ਵੱਲੋਂ ਖੁਦਕਸ਼ੀ

08:01 AM Jun 15, 2024 IST

ਪੱਤਰ ਪੇ੍ਰਕ
ਜਲੰਧਰ, 14 ਜੂਨ
ਇਥੋਂ ਦੀ 66 ਫੁੱਟੀ ਰੋਡ ’ਤੇ ਸਥਿਤ ਜਲੰਧਰ ਹਾਈਟਸ-1 ਸੁਸਾਇਟੀ ਵਿੱਚ ਸ਼ਹਿਰ ਦੇ ਇੱਕ ਵਪਾਰੀ ਵੱਲੋਂ ਬੀਤੀ ਦੇਰ ਰਾਤ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਤਰੁਣ ਮਰਵਾਹਾ ਵਾਸੀ ਅਰਬਨ ਅਸਟੇਟ ਫ਼ੇਜ਼-2 ਵਜੋਂ ਹੋਈ ਹੈ। ਸੂਤਰਾਂ ਅਨੁਸਾਰ ਦੇਰ ਰਾਤ ਮਰਵਾਹਾ ਨੇ ਜਲੰਧਰ ਹਾਈਟਸ-1 ਦੇ ਬਲਾਕ ਏ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਮਰਵਾਹਾ ਏਜੀਆਈ ਇਨਫ਼ਰਾ ਦੀ ਬਹੁਮੰਜ਼ਿਲਾ ਹਾਊਸਿੰਗ ਸੁਸਾਇਟੀ ਵਿੱਚ ਆਇਆ, ਆਪਣੀ ਕਾਰ ਪਾਰਕ ਕੀਤੀ ਅਤੇ ਸੁਰੱਖ਼ਿਆ ਕਰਮੀਆਂ ਨੂੰ ‘ਏ’ ਬਲਾਕ ਵਿੱਚ ਕਿਸੇ ਨੂੰ ਮਿਲਣ ਬਾਰੇ ਕਹਿ ਕੇ ਅੰਦਰ ਚਲਾ ਗਿਆ। ਸੁਸਾਇਟੀ ਦੇ ਅੰਦਰ ਉਸ ਵੇਲੇ ਸਨਸਨੀ ਫ਼ੈਲ ਗਈ ਜਦੋਂ ਤਰੁਣ ਨੇ ‘ਏ’ ਬਲਾਕ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਪਤਾ ਲੱਗਾ ਹੈ ਕਿ ਮਰਵਾਹਾ ਵਿੱਤੀ ਕਾਰਨਾਂ ਕਰਕੇ ਤਣਾਅ ਵਿੱਚ ਸੀ। ਥਾਣਾ ਸਦਰ ਜਲੰਧਰ ਦੇ ਸਬ-ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

Advertisement

Advertisement