ਲਖਨਊ ’ਚ ਆਈਆਈਟੀ-ਜੇਈਈ ਪ੍ਰੀਖਿਆਰਥੀ ਵੱਲੋਂ ਖ਼ੁਦਕੁਸ਼ੀ
ਲਖਨਊ, 5 ਅਕਤੂਬਰ
ਲਖਨਊ ਦੇ ਹਜ਼ਰਤਗੰਜ ਪੁਲੀਸ ਥਾਣਾ ਖੇਤਰ ਵਿੱਚ ਅੱਜ 17 ਸਾਲ ਦੇ ਪ੍ਰੀਖਿਆਰਥੀ ਨੇ ਇਮਾਰਤ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਉਹ ਆਈਆਈਟੀ-ਜੇਈਈ ਦੀ ਤਿਆਰੀ ਕਰ ਰਿਹਾ ਸੀ। ਪੁਲੀਸ ਨੇ ਬਿਆਨ ਵਿੱਚ ਕਿਹਾ, ‘ਅੱਜ ਸਵੇਰੇ ਕਰੀਬ 7:30 ਵਜੇ ਕਾਮਰਸ ਹਾਊਸ ਇਮਾਰਤ ਦੇ ਗਾਰਡ ਨੇ ਹਜ਼ਰਤਗੰਜ ਥਾਣੇ ਨੂੰ ਸੁੂਚਨਾ ਦਿੱਤੀ ਕਿ ਇੱਕ ਨੌਜਵਾਨ ਨੇ ਇਮਾਰਤ ਤੋਂ ਛਾਲ ਮਾਰ ਦਿੱਤੀ ਹੈ। ਪੁਲੀਸ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।’ ਪੁਲੀਸ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਆਦਿੱਤਿਆ (17) ਵਾਸੀ ਜਾਨਕੀਪੁਰਮ ਲਖਨਊ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਪੌੜੀਆਂ ਰਾਹੀਂ ਕਾਮਰਸ ਹਾਊਸ ਦੀ ਅੱਠਵੀਂ ਮੰਜ਼ਿਲ ’ਤੇ ਪਹੁੰਚਿਆ ਅਤੇ ਉੱਥੋਂ ਛਾਲ ਮਾਰ ਦਿੱਤੀ। ਨੌਜਵਾਨ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚ ਗਏ ਹਨ ਅਤੇ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ