ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੜਕ ਹਾਦਸੇ ਵਿੱਚ ਸੂਫ਼ੀ ਗਾਇਕ ਵਿਜੈ ਮਾਨ ਜ਼ਖ਼ਮੀ

10:18 AM Jun 26, 2024 IST

ਪੱਤਰ ਪ੍ਰੇਰਕ
ਫਿਲੌਰ, 25 ਜੂਨ
ਪਿੰਡ ਸੇਲਕਿਆਣਾ ਨੇੜੇ ਵਾਪਰੇ ਸੜਕ ਹਾਦਸੇ ’ਚ ਸੂਫ਼ੀ ਗਾਇਕ ਵਿਜੈ ਮਾਨ ਗੰਭੀਰ ਜ਼ਖ਼ਮੀ ਹੋ ਗਏ। ਉਹ ਆਪਣੀ ਟੀਮ ਨਾਲ ਇਨੋਵਾ ਕਾਰ ਵਿੱਚ ਪ੍ਰੋਗਰਾਮ ਕਰਨ ਲਈ ਪਿੱਡ ਚੱਕਦਾਨਾ ਜਾ ਰਹੇ ਸਨ। ਇਨੋਵਾ ਦੇ ਚਾਲਕ ਬਨੀ ਨੇ ਦੱਸਿਆ ਕਿ ਉਹ ਸੇਲਕਿਆਣਾ ਕੋਲ ਪੁੱਜੇ ਤਾਂ ਇੱਕ ਟਿੱਪਰ ਨੇ ਉਨ੍ਹਾਂ ਦੀ ਗੱਡੀ ਨੂੰ ਫੇਟ ਮਾਰ ਦਿੱਤੀ। ਇਸ ਹਾਦਸੇ ’ਚ ਗਾਇਕ ਵਿਜੈ ਮਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਭੇਜ ਦਿੱਤਾ ਹੈ। ਇਸ ਤੋਂ ਇਲਾਵਾ ਗੱਡੀ ’ਚ ਸਵਾਰ ਮਿਊਜ਼ੀਕਲ ਪਾਰਟੀ ਦੇ ਮੈਂਬਰਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਵਿੱਚ ਜਾਰੀ ਹੈ। ਇਨ੍ਹਾਂ ’ਚ ਪ੍ਰੇਮ ਮਾਨ, ਤੇਜ ਪਾਲ, ਪ੍ਰਦੀਪ, ਨਿਤਨ ਸਾਗਰ, ਦਵਿੰਦਰ ਪਾਲ ਕਿੰਦਾ ਤੇ ਬਨੀ ਸਹੋਤਾ ਸ਼ਾਮਨ ਹਨ। ਪੁਲੀਸ ਨੇ ਟਿੱਪਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement

Advertisement
Advertisement