For the best experience, open
https://m.punjabitribuneonline.com
on your mobile browser.
Advertisement

‘ਅਗਨੀ-ਪ੍ਰਾਈਮ’ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼

07:23 AM Apr 05, 2024 IST
‘ਅਗਨੀ ਪ੍ਰਾਈਮ’ ਮਿਜ਼ਾਈਲ ਦੀ ਸਫ਼ਲ ਅਜ਼ਮਾਇਸ਼
Advertisement

ਨਵੀਂ ਦਿੱਲੀ, 4 ਅਪਰੈਲ
ਭਾਰਤ ਨੇ ਉੜੀਸਾ ਦੇ ਤੱਟੀ ਖੇਤਰ ਵਿੱਚ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਪਰਮਾਣੂ ਹਥਿਆਰ ਲਿਜਾਣ ਦੇ ਸਮਰੱਥ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ-ਪ੍ਰਾਈਮ’ ਦੀ ਸਫਲ ਅਜ਼ਮਾਇਸ਼ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਅਜ਼ਮਾਇਸ਼ ਬੁੱਧਵਾਰ ਸ਼ਾਮ ਨੂੰ ਕੀਤੀ ਗਈ। ਮੰਤਰਾਲੇ ਨੇ ਕਿਹਾ ਕਿ ਮਿਜ਼ਾਈਲ ਦੇ ਹੈਰਾਨੀਜਨਕ ਪ੍ਰਦਰਸ਼ਨ ਨੇ ਅਜ਼ਮਾਇਸ਼ ਦੇ ਸਾਰੇ ਉਦੇਸ਼ ਪੂਰੇ ਕੀਤੇ ਹਨ। ਰਣਨੀਤਕ ਬਲ ਕਮਾਂਡ (ਐੱਸਐੱਫਸੀ) ਨੇ ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀਆਰਡੀਓ) ਨਾਲ ਮਿਲ ਕੇ 1000 ਤੋਂ 2000 ਕਿਲੋਮੀਟਰ ਤੱਕ ਨਿਸ਼ਾਨੇ ਨੂੰ ਫੁੰਡਣ ਵਾਲੀ ਮਿਜ਼ਾਈਲ ‘ਅਗਨੀ-ਪ੍ਰਾਈਮ’ ਦੀ 3 ਅਪਰੈਲ ਨੂੰ ਸ਼ਾਮ 7 ਵਜੇ ਸਫਲ ਅਜ਼ਮਾਇਸ਼ ਕੀਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਲਈ ਡੀਆਰਡੀਓ, ਐੱਸਐੱਫਜੀ ਅਤੇ ਹਥਿਆਰਬੰਦ ਬਲਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਹਥਿਆਰਬੰਦ ਬਲਾਂ ਦੀ ਤਾਕਤ ਹੋਰ ਵਧੇਗੀ। ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਇਸ ਅਜ਼ਮਾਇਸ਼ ਨੂੰ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ, ਰਣਨੀਤਕ ਬਲਾਂ ਦੇ ਮੁਖੀ ਅਤੇ ਡੀਆਰਡੀਓ ਅਤੇ ਭਾਰਤੀ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਨੇ ਦੇਖਿਆ। ਬਿਆਨ ਵਿੱਚ ਕਿਹਾ ਗਿਆ, ‘‘ਮਿਜ਼ਾਈਲ ਦੇ ਹੈਰਾਨੀਜਨਕ ਪ੍ਰਦਰਸ਼ਨ ਨਾਲ ਅਜ਼ਮਾਇਸ਼ ਦੇ ਸਾਰੇ ਉਦੇਸ਼ ਹਾਸਲ ਕੀਤੇ ਗਏ।’’
ਸੀਡੀਐੱਸ ਜਨਰਲ ਚੌਹਾਨ ਅਤੇ ਡੀਆਰਡੀਓ ਦੇ ਚੇਅਰਮੈਨ ਸਮੀਰ ਵੀ ਕਾਮਤ ਨੇ ਸਫਲ ਅਜ਼ਮਾੲਸ਼ ਲਈ ਐੱਸਐੱਫਸੀ ਅਤੇ ਡੀਆਰਡੀਓ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਿਛਲੇ ਮਹੀਨੇ, ਭਾਰਤ ਨੇ ਆਪਣੇ ‘ਮਿਸ਼ਨ ਦਿਵਿਆਸ਼ਤਰ’ ਤਹਿਤ ਮਲਟੀਪਲ ਇੰਡੀਪੈਂਡੈਂਟ ਟਾਰਗੇਟੇਬਲ ਰੀ-ਐਂਟਰੀ ਵਹੀਕਲ (ਐੱਮਆਈਆਰਵੀ) ਨਾਲ ਦੇਸ਼ ਵਿੱਚ ਬਣੀ ‘ਅਗਨੀ-5’ ਮਿਜ਼ਾਈਲ ਦੀ ਪਹਿਲੀ ਸਫ਼ਲ ਅਜ਼ਮਾਇਸ਼ ਕੀਤੀ ਸੀ।
‘ਅਗਨੀ-5’ ਦੀ ਮਾਰੂ ਸਮਰੱਥਾ 5000 ਕਿਲੋਮੀਟਰ (3100 ਮੀਲ) ਹੈ ਅਤੇ ਭਾਰਤ ਦੀਆਂ ਲੰਮੇ ਸਮੇਂ ਦੀਆਂ ਸੁਰੱਖਿਆ ਲੋੜਾਂ ਦੇ ਮੱਦੇਨਜ਼ਰ ਵਿਕਸਤ ਕੀਤੀ ਗਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×