ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਟਕ ‘ਅਤਿਵਾਦੀ ਦੀ ਪ੍ਰੇਮਿਕਾ’ ਦਾ ਸਫ਼ਲ ਮੰਚਨ

10:29 AM Nov 19, 2023 IST
ਕਾਨਪੁਰ ਦੇ ਕਲਾਕਾਰ ‘ਅਤਿਵਾਦੀ ਦੀ ਪ੍ਰੇਮਿਕਾ’ ਨਾਟਕ ਦਾ ਮੰਚਨ ਕਰਦੇ ਹੋਏ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰ ਖੇਤਰੀ ਸੱਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਇੱਥੇ ਕਾਲੀਦਾਸਾ ਆਡੀਟੋਰੀਅਮ ਵਿੱਚ ਸਵ: ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਵਿੱਚ ਅੱਜ ਦੂਜੇ ਦਿਨ ਅਨੁਕ੍ਰਿਤੀ ਰੰਗ-ਮੰਗਲ ਕਾਨਪੁਰ ਦੇ ਕਲਾਕਾਰਾਂ ਨੇ ਨਾਟਕ ‘ਅਤਿਵਾਦੀ ਦੀ ਪ੍ਰੇਮਿਕਾ’ ਦਾ ਸ਼ਾਨਦਾਰ ਮੰਚਨ ਕੀਤਾ। ਲੇਖਕ ਪਾਲੀ ਭੁਪਿੰਦਰ ਸਿੰਘ ਦੇ ਇਸ ਨਾਟਕ ਦਾ ਨਿਰਦੇਸ਼ਨ ਡਾ. ਉਮਿੰਦਰ ਕੁਮਾਰ ਨੇ ਕੀਤਾ।
ਇਸ ਨਾਟਕ ਦੀ ਨਾਇਕਾ ਅਨੁ (ਸੰਧਿਆ ਸਿੰਘ) ਹੈ ਜੋ ਪ੍ਰਕ੍ਰਿਤੀ ਨਾਲ ਪ੍ਰੇਮ ਕਰਦੀ ਹੈ। ਅਨੁ ਦਾ ਵਿਆਹ ਪੁਲੀਸ ਅਫ਼ਸਰ ਦੇਵਰਾਜ ਸਿੰਘ ਨਾਲ ਹੁੰਦਾ ਹੈ। ਦੇਵ ਉਸ ਦੀ ਪੋਸਟਿੰਗ ਪਹਾੜੀ ਇਲਾਕੇ ਵਿੱਚ ਹੁੰਦੀ ਹੈ ਪਰ ਇੱਥੇ ਗੋਲੀਆਂ ਦੇ ਧਮਾਕੇ ਅਨੁ ਨੂੰ ਨਿਰਾਸ਼ ਕਰਦੇ ਹਨ। ਉਸ ਨੂੰ ਪਤਾ ਚਲਦਾ ਹੈ ਕਿ ਇਹ ਇਲਾਕਾ ਆਤਿਵਾਦ ਪ੍ਰਭਾਵਿਤ ਖੇਤਰ ਹੈ।
ਉਸੇ ਸਮੇਂ ਕਹਾਣੀ ਵਿੱਚ ਇਕ ਅਜਨਬੀ ਦਾ ਪ੍ਰਵੇਸ਼ ਹੁੰਦਾ ਹੈ। ਅਜਨਬੀ ਉਸ ਨੂੰ ਦੱਸਦਾ ਹੈ ਕਿ ਉਹ ਇੱਕ ਅਤਿਵਾਦੀ ਹੈ ਅਤੇ ਦੇਵ ਤੋਂ ਇੱਕ ਪੁਰਾਣਾ ਬਦਲਾ ਲੈਣ ਲਈ ਉਸ ਨੂੰ ਖ਼ਤਮ ਕਰਨ ਲਈ ਆਇਆ ਹੈ। ਅਜਨਬੀ ਦੱਸਦਾ ਹੈ ਕਿ ਪਹਿਲੀ ਵਾਰ ਜਦੋਂ ਉਹ ਮਿਸ਼ਨ ’ਤੇ ਗਿਆ ਤਾਂ ਘਬਰਾਹਟ ਵਿੱਚ ਖੱਡੇ ਵਿੱਚ ਜਾ ਡਿੱਗਿਆ ਤਾਂ ਉਸ ਦਾ ਪੂਰਾ ਸਰੀਰ ਜ਼ਖ਼ਮੀ ਹੋ ਗਿਆ ਸੀ। ਪੁਲੀਸ ਉਸ ਨੂੰ ਤਲਾਸ਼ ਕਰ ਰਹੀ ਸੀ ਪਰ ਪ੍ਰੇਮਿਕਾ ਨੀਲੂ ਨੂੰ ਪਤਾ ਚਲ ਗਿਆ ਤਾਂ ਉਹ ਰਾਤ ਨੂੰ ਤਿੰਨ ਮੀਲ ਜੰਗਲ ਛਾਣ ਕੇ ਉਸ ਲਈ ਹਲਦੀ ਵਾਲਾ ਦੁੱਧ ਲੈ ਕੇ ਆਈ। ਅਨੀਤ ਅਜਨਬੀ ਤੋਂ ਦੇਵ ਦੀ ਜਾਨ ਬਖ਼ਸ਼ਣ ਦੀਆਂ ਮਿੰਨਤਾਂ ਕਰਦੀ ਹੈ, ਫ਼ਿਰੋਜ਼ੀ ਚੁੰਨੀ ਪਾ ਕੇ ਉਸ ਨੂੰ ਨੀਲੂ ਦਾ ਵਾਸਤਾ ਦਿੰਦੀ ਹੈ।
ਉੱਧਰ ਦੇਵ ਅਨੁ ’ਤੇ ਸ਼ੱਕ ਕਰਦਾ ਹੈ ਅਤੇ ਉਸ ਨੂੰ ਕੁੱਟਦਾ ਵੀ ਹੈ। ਅਨੁ, ਦੇਵ ਨਾਲ ਨਫ਼ਰਤ ਕਰਨ ਲੱਗ ਜਾਂਦੀ ਹੈ ਅਤੇ ਉਹ ਉਸ ਨੂੰ ਕੀੜੇ ਮਾਰ ਦਵਾਈ ਮਿਲਿਆ ਦੁੱਧ ਪਿਲਾ ਦਿੰਦੀ ਹੈ। ਨਾਟਕ ਵਿੱਚ ਸੰਗੀਤ ਡਾ. ਉਮਿੰਦਰ ਕੁਮਾਰ ਅਤੇ ਪ੍ਰਕਾਸ਼ ਸੰਚਾਲਨ ਕ੍ਰਿਸ਼ਨਾ ਸਕਸੈਨਾ ਦਾ ਸੀ। ਇਸ ਮੌਕੇ ਮੁੱਖ ਮਹਿਮਾਨ ਦੇ ਪੈਨਲ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਡਾ. ਸਵਰਾਜ ਸਿੰਘ ਅਤੇ ਦੀਪਕ ਕੰਪਾਨੀ ਪ੍ਰਧਾਨ ਆਰਜੀਐਮਸੀ ਸਨ।

Advertisement

Advertisement