ਜ਼ੀਰਕਪੁਰ: ਹੋਟਲ ’ਚ ਜੂਆ ਖੇਡਦੇ 14 ਜਣੇ ਗ੍ਰਿਫ਼ਤਾਰ
02:33 PM Jun 11, 2025 IST
Advertisement
ਹਰਜੀਤ ਸਿੰਘ
ਜ਼ੀਰਕਪੁਰ, 11 ਜੂਨ
Advertisement
ਇਥੇ ਚੰਡੀਗੜ੍ਹ ਅੰਬਾਲਾ ਰੋਡ ’ਤੇ ਬੀਤੀ ਰਾਤ ਹੋਟਲ ਵਿਚ ਜੂਆ ਖੇਡਦੇ 14 ਲੋਕਾਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 16.30 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ ਜੂਆ ਐਕਟ 3, 4 ਅਤੇ 318 ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ।
Advertisement
Advertisement
ਐੱਸਪੀ ਜਸਪਿੰਦਰ ਸਿੰਘ ਗਿੱਲ (ਡੀਐਸਪੀ ਸਬ ਡਿਵੀਜ਼ਨ ਜ਼ੀਰਕਪੁਰ) ਨੇ ਦੱਸਿਆ ਕਿ ਜ਼ੀਰਕਪੁਰ ਪੁਲੀਸ ਨੂੰ ਲੰਘੀ ਰਾਤ ਇਕ ਹੋਟਲ ਵਿੱਚ ਗੈਰਕਾਨੂੰਨੀ ਜੂਆ ਖੇਡੇ ਜਾਣ ਬਾਰੇ ਗੁਪਤ ਸੂਚਨਾ ਮਿਲੀ ਸੀ।
ਪੁਲੀਸ ਨੇ ਫੌਰੀ ਹਰਕਤ ਵਿਚ ਆਉਂਦਿਆਂ 14 ਵਿਅਕਤੀਆਂ ਨੂੰ ਰੰਗੇ-ਹੱਥੀਂ ਜੂਆ ਖੇਡਦੇ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਕੁੱਲ 16.30 ਲੱਖ ਰੁਪਏ ਵੀ ਜ਼ਬਤ ਕੀਤੇ ਗਏ ਹਨ।
Advertisement