ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਹਿੰਦੀ ਨਾਟਕ ‘ਏਕ ਆਸ’ ਦਾ ਸਫ਼ਲ ਮੰਚਨ

06:38 AM Apr 25, 2024 IST

ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਗੁਰੂ ਨਾਨਕ ਦੇਵ ਯੂਨੀਵਰਸਿਟੀ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਵੱਲੋਂ ਦਸਮੇਸ਼ ਆਡੀਟੋਰੀਅਮ ਵਿੱਚ ਕਰਵਾਏ ਜਾ ਰਹੇ ਤੀਸਰੇ ਪੰਜ ਰੋਜ਼ਾ ਨਾਟਕ ਮੇਲੇ ਦੇ ਦੂਜੇ ਦਿਨ ਹਿੰਦੀ ਨਾਟਕ ‘ਏਕ ਆਸ’ ਦੀ ਪੇਸ਼ਕਾਰੀ ਕੀਤੀ ਗਈ। ਨਵਨੀਤ ਰੰਧੇਅ ਦੀ ਨਿਰਦੇਸ਼ਨਾ ਹੇਠ ਕੰਵਲ ਰੰਧੇਅ ਦੇ ਲਿਖੇ ਇਸ ਨਾਟਕ ਨੂੰ ਡਰਾਮਾ ਕਲੱਬ ਦੇ ਵਿਦਿਆਰਥੀ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ। ਨਾਟਕ ‘ਇੱਕ ਮਾਂ ਅਤੇ ਅਪਾਹਜ (ਦਿਵਿਆਂਗ) ਧੀ’ ਦੇ ਮੋਹ ’ਤੇ ਅਧਾਰਿਤ ਸੀ ਜਿਸ ’ਚ ਮਜਬੂਰੀ ਵਿੱਚ ਆਪਣੀ ਕੁੱਖ ਕਿਰਾਏ ’ਤੇ ਦੇਣ ਵਾਲੀਆਂ ਸੈਰੋਗੇਟ ਮਾਵਾਂ ਦੇ ਦੁਖਾਂਤ ਨੂੰ ਵੀ ਬਾਖੂਬੀ ਬਿਆਨ ਕੀਤਾ ਗਿਆ। ਨਿਰਦੇਸ਼ਕ ਨਰਿੰਦਰ ਸਾਂਘੀ ਅਤੇ ਹਰਮੀਤ ਸਾਂਘੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਾਇਕ ਗਗਨ ਵਡਾਲੀ ਅਤੇ ਗੀਤਕਾਰ ਸਾਹਿਬ ਸੁਰਿੰਦਰ ਦਾ ਡਰਾਮਾ ਕਲੱਬ ਅਤੇ ਆਵਾਜ਼ ਰੰਗਮੰਚ ਟੋਲੀ ਨੂੰ ਸਮੇਂ-ਸਮੇਂ ਕੀਤੇ ਜਾਂਦੇ ਸਹਿਯੋਗ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਡਰਾਮਾ ਕਲੱਬ ਦੇ ਇੰਚਾਰਜ ਡਾ. ਸੁਨੀਲ ਕੁਮਾਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਅਮਨਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਗੁਰਵਿੰਦਰ ਸਿੰਘ, ਸੁਪਨੰਦਨ ਦੀਪ ਕੌਰ, ਲੇਖਕ ਸਾਹਿਬ ਸੁਰਿੰਦਰ, ਗਾਇਕ ਅਤੇ ਸੰਗੀਤਕਾਰ ਗਗਨ ਵਡਾਲੀ ਸਮੇਤ ਦਰਸ਼ਕਾਂ ਨੇ ਨਾਟਕ ਦਾ ਅਨੰਦ ਮਾਣਿਆ।

Advertisement

Advertisement
Advertisement