For the best experience, open
https://m.punjabitribuneonline.com
on your mobile browser.
Advertisement

ਪੁਸਤਕ ‘1699 ਦੀ ਵੈਸਾਖੀ ਇੱਕ ਅਲੌਕਿਕ ਸਫਰ’ ਰਿਲੀਜ਼

07:07 AM May 18, 2024 IST
ਪੁਸਤਕ ‘1699 ਦੀ ਵੈਸਾਖੀ ਇੱਕ ਅਲੌਕਿਕ ਸਫਰ’ ਰਿਲੀਜ਼
ਕਿਤਾਬ ਜਾਰੀ ਕਰਨ ਮੌਕੇ ਕਿਰਨਪ੍ਰੀਤ ਕੌਰ ਬਾਠ, ਪ੍ਰੋ. ਬਲਜਿੰਦਰ ਸਿੰਘ, ਰਣਜੀਤ ਸਿੰਘ ਟਕਸਾਲੀ ਤੇ ਹੋਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਮਈ
ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੇਖਕ ਡਾ. ਕਿਰਨਪ੍ਰੀਤ ਕੌਰ ਬਾਠ ਦੀ ਲਿਖੀ ਕਿਤਾਬ ‘1699 ਦੀ ਵੈਸਾਖੀ ਇੱਕ ਅਲੌਕਿਕ ਸਫਰ’ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ ਰਿਲੀਜ਼ ਕੀਤੀ ਗਈ। ਇਸ ਮੌਕੇ ਕਿਤਾਬ ਦੀ ਲੇਖਿਕਾ ਡਾ. ਕਿਰਨਪ੍ਰੀਤ ਕੌਰ ਬਾਠ ਇੰਗਲੈਂਡ, ਹਵਾਰਾ ਕਮੇਟੀ ਦੇ ਮੁਖੀ ਪ੍ਰੋਫੈਸਰ ਬਲਜਿੰਦਰ ਸਿੰਘ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਯੂਨੀਵਰਸਿਟੀ ਤੋਂ ਜਥੇਬੰਦੀ ਸੱਥ ਦੇ ਆਗੂ ਜੁਝਾਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਬੀਬੀ ਰਸ਼ਪਿੰਦਰ ਕੌਰ ਗਿੱਲ ਅਤੇ ਮਨਜੀਤ ਸਿੰਘ ਜੰਮੂ ਆਦਿ ਹਾਜ਼ਰ ਸਨ। ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਡਾ. ਬਾਠ ਨੇ ਕਿਹਾ ਕਿ ਇਸ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਤੱਕ ਖਾਲਸੇ ਦੀ ਤਿਆਰੀ, ਸਿਰਜਣਾ ਅਤੇ ਉਦੇਸ਼ ਬਾਰੇ ਗੱਲ ਕੀਤੀ ਹੈ। ਦੂਸਰੇ ਹਿੱਸੇ ਵਿੱਚ ਪੰਜ ਪਿਆਰਿਆਂ ਦੀ ਸੰਖੇਪ ਜੀਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੇ ਵਡੇਰੇ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਅਪਣਾ ਚੁੱਕੇ ਸਨ ਅਤੇ ਪੰਜ ਪਿਆਰਿਆਂ ਦਾ ਹਿੰਦੂ-ਮਤ ਨਾਲ ਕੋਈ ਵਾਸਤਾ ਨਹੀਂ ਸੀ। ਪ੍ਰੋਫੈਸਰ ਬਲਜਿੰਦਰ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਜੁਝਾਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਤੋਂ ਗੁਰੂ ਗੋਬਿੰਦ ਸਿੰਘ ਤੱਕ ਦਸ ਗੁਰੂ ਸਾਹਿਬਾਨ ਇੱਕੋ ਜੋਤ ਅਤੇ ਇੱਕੋ ਸਰੂਪ ਸਨ ਉਹਨਾਂ ਨੂੰ ਵੱਖ ਵੱਖ ਕਰ ਕੇ ਨਾ ਵੇਖਿਆ ਜਾਵੇ। ਕਿਤਾਬ ਜਾਰੀ ਕਰਨ ਤੋਂ ਪਹਿਲਾਂ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ (ਨਜ਼ਰਬੰਦ ਤਿਹਾੜ ਜੇਲ੍ਹ ਨਵੀਂ ਦਿੱਲੀ) ਦੇ ਜਨਮ ਦਿਨ ਤੇ ਉਨ੍ਹਾਂ ਦੀ ਚੜ੍ਹਦੀ ਕਲਾ, ਤੰਦਰੁਸਤੀ ਤੇ ਰਿਹਾਈ ਲਈ ਅਰਦਾਸ ਵੀ ਕੀਤੀ ਗਈ।

Advertisement

Advertisement
Advertisement
Author Image

sukhwinder singh

View all posts

Advertisement