ਸ਼ਹਿਰ ਦੀਆਂ ਮੁਸ਼ਕਲਾਂ ਸਬੰਧੀ ਐੱਸਡੀਐੱਮ ਨੂੰ ਪੱਤਰ ਸੌਂਪਿਆ
ਪਵਨ ਕੁਮਾਰ ਵਰਮਾ
ਧੂਰੀ, 31 ਅਗਸਤ
ਵਪਾਰ ਮੰਡਲ ਪੰਜਾਬ ਦੇ ਇਕ ਵਫ਼ਦ ਨੇ ਐੱਸਡੀਐੱਮ ਧੂਰੀ ਅਮਿਤ ਗੁਪਤਾ ਨਾਲ ਮੁਲਾਕਾਤ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਸੌਂਪਦਿਆਂ ਸ਼ਹਿਰ ਨਾਲ ਸਬੰਧਤ ਮੰਗਾਂ ਤੇ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਵਪਾਰ ਮੰਡਲ ਦੇ ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਐਡਵੋਕੇਟ ਰਾਜੇਸ਼ਵਰ ਚੌਧਰੀ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਜ਼ਿਲ੍ਹਾ ਜਨਰਲ ਸਕੱਤਰ ਹੰਸ ਰਾਜ ਬਜਾਜ ਨੇ ਮੰਗ ਪੱਤਰ ਵਿੱਚ ਦਰਜ ਮੰਗਾਂ ਤੇ ਮੁਸ਼ਕਲਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਦੇ ਵਿਸ਼ਵਕਰਮਾ ਚੌਕ, ਮਾਲੇਰਕੋਟਲਾ ਬਾਈਪਾਸ, ਕਹੇਰੂ ਰੋਡ, ਦੌਲਤਪੁਰ ਰੋਡ, ਧੋਬੀ ਘਾਟ ਰੋਡ ਸੜਕਾਂ ਦੀ ਹਾਲਤ ਸੁਧਾਰਨ, ਛੱਤੇ ਗਏ ਰਜਵਾਹੇ ਦੇ ਆਲੇ ਦੁਆਲੇ ਕੱਚੀ ਥਾਂ ਵਿੱਚ ਇੰਟਰਲਾਕਿੰਗ ਟਾਈਲਾਂ ਲਗਵਾਉਣ, ਜਨਤਾ ਨਗਰ ਅਤੇ ਧਰਮਪੁਰਾ ਮੁਹੱਲੇ ਵਿੱਚ ਗੰਦੇ ਪਾਣੀ ਦੇ ਨਿਕਾਸ, ਸ਼ਹਿਰ ਵਿੱਚ ਨਵੇਂ ਸੀਸੀਟੀਵੀ ਕੈਮਰੇ ਲਗਵਾਉਣ, ਰੇਲਵੇ ਰੋਡ ਸੜਕ ਦੀਆਂ ਮੁੜ ਨਵੀਂਆਂ ਟਾਈਲਾਂ ਲਗਵਾਉਣ, ਸ਼ਹਿਰ ਦੀ ਥਾਣਾ ਗਲੀ ਵਿੱਚ ਜ਼ਮੀਨਦੋਜ਼ ਪਾਈਪਾਂ ਪਾਉਣ, ਟਾਈਲਾਂ ਲਗਵਾਉਣ, ਸ਼ੇਰਪੁਰ ਚੌਕ ਥੱਲੇ ਸੜਕ ਬਣਵਾਉਣ, ਬੰਦ ਪਈਆਂ ਸਟਰੀਟ ਲਾਈਟਾਂ ਚਲਾਉਣ ਸਮੇਤ ਸਾਂਝੀਆਂ ਥਾਵਾਂ ’ਤੇ ਬੂਟੇ ਲਗਵਾਉਣ ਦੀ ਮੰਗ ਕੀਤੀ ਗਈ ਹੈ। ਇਸ ਮੌਕੇ ਚੇਅਰਮੈਨ ਜਤਿੰਦਰ ਸਿੰਘ ਸੋਨੀ ਮੰਡੇਰ, ਵਪਾਰੀ ਆਗੂ ਵੇਦ ਪ੍ਰਕਾਸ਼ ਛਾਜਲੀ, ਮੀਤ ਪ੍ਰਧਾਨ ਵਿਨੋਦ ਕੁਮਾਰ ਮੋਦੀ,ਕੇਵਲ ਕ੍ਰਿਸਨ ਕੇ.ਬੀ, ਸੁਧੀਰ ਕੁਮਾਰ, ਨਰਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਵੀ ਹਾਜਰ ਸਨ।