ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਮਰਸੀਬਲ ਮੋਟਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

08:40 AM Aug 21, 2024 IST
featuredImage featuredImage

ਪੱਤਰ ਪ੍ਰੇਰਕ
ਜਲੰਧਰ, 20 ਅਗਸਤ
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਸਬਮਰਸੀਬਲ ਮੋਟਰਾਂ ਚੋਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਦੇਸਰਾਜ ਪੁੱਤਰ ਜਸਵੰਤ ਸਿੰਘ ਵਾਸੀ ਬੀਐਕਸ-196 ਲੰਮਾ ਪਿੰਡ ਜਲੰਧਰ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ 15 ਅਗਸਤ ਨੂੰ ਆਪਣੀ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ ਸੀ। ਜਦੋਂ ਉਹ ਅਗਲੇ ਦਿਨ ਆਪਣੀ ਦੁਕਾਨ ’ਤੇ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਚੋਰੀ ਹੋ ਗਈ ਹੈ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਨੇ 10 ਸਬਮਰਸੀਬਲ ਮੋਟਰਾਂ ਚੋਰੀ ਕਰ ਲਈਆਂ ਹਨ। ਪੁਲੀਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਾਂਚ ਦੇ ਆਧਾਰ ’ਤੇ ਤਿੰਨਾਂ ਮੁਲਜ਼ਮਾਂ ਦੀ ਪਛਾਣ ਦੀਪਕ ਉਰਫ ਦੀਪੂ ਪੁੱਤਰ ਸਤੀਸ਼ ਵਾਸੀ ਬੇਟੀ ਕਰਿਆਨਾ ਸਟੋਰ ਮੁਹੱਲਾ ਸੰਤੋਸ਼ੀ ਨਗਰ ਜਲੰਧਰ, ਸੁਨੀਲ ਕੁਮਾਰ ਉਰਫ ਜਾਦੂ ਪੁੱਤਰ ਸੋਮ ਨਾਥ ਨਿਵਾਸੀ ਸੰਤੋਸ਼ੀ ਨਗਰ ਜਲੰਧਰ ਅਤੇ ਰੋਮੀ ਸੰਤੋਸ਼ੀ ਨਗਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜਾਂਚ ਦੌਰਾਨ ਇਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਟਰਾਂ ਬਰਾਮਦ ਕੀਤੀਆਂ ਹਨ।

Advertisement

ਖਾਲ ਢਾਹ ਦੇਣ ਖਿਲਾਫ਼ ਕੇਸ ਦਰਜ

ਤਰਨ ਤਾਰਨ: ਚੋਹਲਾ ਸਾਹਿਬ ਪੁਲੀਸ ਨੇ ਪਿੰਡ ਧੁੰਨਢਾਏ ਵਾਲਾ ਦੇ ਕਿਸਾਨ ਨਿਰਵੈਲ ਸਿੰਘ ਵੱਲੋਂ ਜਾਰਾਮਾਏ ਰਾਜਬਾਹ ਦੇ ਮੋਘੇ ’ਤੇ ਇਕ ਥਾਂ ਤੋਂ ਖਾਲ ਢਾਹ ਦੇਣ ਖਿਲਾਫ਼ ਕੇਸ ਦਰਜ ਕੀਤਾ ਹੈ| ਇਸ ਸਬੰਧੀ ਯੂਬੀਡੀਸੀ ਰਈਆ ਦੇ ਉੱਪ ਮੰਡਲ ਅਧਿਕਾਰੀ ਨੇ ਨਿਰਵੈਲ ਸਿੰਘ ਖਿਲਾਫ਼ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ| -ਪੱਤਰ ਪ੍ਰੇਰਕ

Advertisement
Advertisement