ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਤਰ-ਸਕੂਲ ਮੁਕਾਬਲਿਆਂ ’ਚ ਐੱਸਟੀਐੱਸ ਸਕੂਲ ਦੇ ਵਿਦਿਆਰਥੀ ਛਾਏ

07:51 AM Nov 27, 2024 IST
ਹੋਣਹਾਰ ਵਿਦਿਆਰਥੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਗੋਰਾਇਆ

ਗੁਰਾਇਆ:

Advertisement

ਜੀਐੱਨਏ ਯੂਨੀਵਰਸਿਟੀ ਫਗਵਾੜਾ ਵੱਲੋਂ ਕਰਵਾਏ ਗਏ ਪ੍ਰਤੀਵਾਦ ਇੰਟਰ-ਸਕੂਲ ਮੁਕਾਬਲਿਆਂ ਵਿੱਚ ਐੱਸਟੀਐੱਸ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ। ਬਿਜ਼ਨੈਸ ਕਇਜ਼, ਸਪੈੱਲ ਬੀ, ਪੋਸਟਰ ਮੇਕਿੰਗ, ਕੈਰੇਕਟਰ ਡਿਜ਼ਾਈਨਿੰਗ, ਫੋਟੋਗ੍ਰਾਫੀ ਤੇ ਵਾਈਸ ਆਫ ਦੋਆਬਾ ਆਦਿ ਮੁਕਾਬਲਿਆ ਵਿੱਚ 32 ਸਕੂਲਾਂ ਨੇ ਭਾਗ ਲਿਆ। ਸਕੂਲ ਦੇ ਗਿਆਰ੍ਹਵੀਂ (ਬੀ) ਦੇ ਵਿਦਿਆਰਥੀ ਗੁਰੂਮਨ ਸਿੰਘ ਨੇ ਫੋਟੋਗ੍ਰਾਫੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਗੁਰੂਮਨ ਸਿੰਘ ਨੂੰ ਟਰਾਫ਼ੀ ਅਤੇ 3100 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਨੇ ਗੁਰੂਮਨ ਸਿੰਘ ਨੂੰ ਵਧਾਈ ਦਿੰਦਿਆਂ ਬਾਕੀ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਹੋਰ ਗਤਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement
Advertisement