For the best experience, open
https://m.punjabitribuneonline.com
on your mobile browser.
Advertisement

ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਵਿੱਚ ਅੱਵਲ

09:59 AM May 07, 2024 IST
ਸਤਪਾਲ ਮਿੱਤਲ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਵਿੱਚ ਅੱਵਲ
ਬੋਰਡ ਪ੍ਰੀਖਿਆ ਵਿੱਚ ਅੱਵਲ ਵਿਦਿਆਰਥੀ ਖੁਸ਼ੀ ਜ਼ਾਹਿਰ ਕਰਦੇ ਹੋਏ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਮਈ
ਆਈਸੀਐੱਸਈ ਬੋਰਡ ਨੇ ਅੱਜ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਿਆਂ ਅਨੁਸਾਰ ਲੁਧਿਆਣਾ ਦੇ ਸਤਪਾਲ ਮਿੱਤਲ ਸਕੂਲ ਵਿੱਚ 10ਵੀਂ ਸਾਇੰਸ ’ਚੋਂ ਰਿਆਂਸ਼ ਗੁਪਤਾ ਨੇ 99.6 ਫੀਸਦੀ ਜਦਕਿ 12ਵੀਂ ਨਾਨ ਮੈਡੀਕਲ ਵਿੱਚੋਂ ਭਵਿਆ ਬਾਂਸਲ ਨੇ 98.75 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਜਾਣਕਾਰੀ ਅਨੁਸਾਰ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚੋਂ ਨਾਨ-ਮੈਡੀਕਲ ’ਚ ਭਵਿਆ ਬਾਂਸਲ ਨੇ 98.75 ਫੀਸਦੀ, ਅਨਹਦ ਖੁਰਾਣਾ ਨੇ 97.75 ਫੀਸਦੀ ਅਤੇ ਅਨੰਨਿਆ ਚੌਧਰੀ ਨੇ 97.75 ਫੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦਸਵੀਂ ਜਮਾਤ ’ਚ ਸਾਇੰਸ ’ਚੋਂ ਰਿਆਂਸ਼ ਗੁਪਤਾ ਨੇ 99.6 ਫੀਸਦੀ ਨਾਲ ਪਹਿਲਾ, ਵਾਮਨ ਗੁਪਤਾ ਨੇ 99.4 ਫੀਸਦੀ ਨਾਲ ਦੂਜਾ ਅਤੇ ਨਿਯਾ ਉਪਾਧਿਆਇ ਨੇ 99.2 ਫੀਸਦੀ ਨਾਲ ਤੀਜਾ ਸਥਾਨ, ਕਾਮਰਸ ਗਰੁੱਪ ਵਿੱਚੋਂ ਅਲਵੀਰਾ ਚੋਪੜਾ ਨੇ 98.6 ਫੀਸਦੀ ਨਾਲ ਪਹਿਲਾ, ਹੰਸ਼ਿਕਾ ਫਤੇਹਪੁਰੀਆ ਨੇ 98.2 ਫੀਸਦੀ ਨਾਲ ਦੂਜਾ ਜਦਕਿ ਕਿਆਨ ਬੇਰੀ, ਆਇਰਾ ਸੂਦ ਅਤੇ ਵਾਨਿਆ ਚੋਪੜਾ ਨੇ 97.2 ਫੀਸਦੀ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਭੁਪਿੰਦਰ ਗੋਗੀਆ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×