ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦਿਆਰਥੀਆਂ ਨੇ ‘ਗੰਦੀ’ ਸਿਆਸਤ ਖ਼ਿਲਾਫ਼ ਮੁਹਿੰਮ ਚਲਾਈ

10:21 AM Sep 21, 2024 IST
ਡੀਯੂ ਦੇ ਉਤਰੀ ਕੈਂਪਸ ਵਿੱਚ ਸਫ਼ਾਈ ਕਰਦੇ ਹੋਏ ਵਿਦਿਆਰਥੀ ਕਾਰਕੁਨ। -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਕ੍ਰਾਂਤੀਕਾਰੀ ਯੁਵਾ ਸੰਗਠਨ (ਕੇਵਾਈਐੱਸ) ਨੇ ਅੱਜ ਦਿੱਲੀ ਯੂਨੀਵਰਸਿਟੀ ਵਿੱਚ ਚੱਲ ਰਹੀ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀਯੂਐੱਸਯੂ) ਦੀ ਚੋਣ ਪ੍ਰਕਿਰਿਆ ਦੌਰਾਨ ਗੜਬੜ ਨੂੰ ਸਾਫ਼ ਕਰਨ ਦੀ ਮੁਹਿੰਮ ਚਲਾਈ। ਵਿਦਿਆਰਥੀਆਂ ਨੇ ਰੈਲੀ ਕੱਢ ਕੇ ਸੰਕੇਤ ਵਜੋਂ ਝਾੜੂ ਨਾਲ ਸਟਿੱਕਰ ਸਾਫ਼ ਕੀਤੇ ਜੋ ਸੜਕਾਂ ਉਪਰ ਥਾਂ-ਥਾਂ ਖਿੰਡੇ ਪਏ ਹਨ। ਕੇਵਾਈਐੱਸ ਵਰਕਰਾਂ ਨੇ ਡੀਯੂ ਕੈਂਪਸ ਦੀਆਂ ਸੜਕਾਂ ਦੀ ਗੰਦਗੀ ਝਾੜੂਆਂ ਨਾਲ ਸਾਫ਼ ਕਰਕੇ ਡੀਯੂਐੱਸਯੂ ਦੀ ਗੰਦੀ ਰਾਜਨੀਤੀ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਡੀਯੂਐੱਸਯੂ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਵਿੱਚ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਦੇ ਉਮੀਦਵਾਰਾਂ ਦੇ ਨਾਵਾਂ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀਯੂ ਕੈਂਪਸ ਦੀਆਂ ਸੜਕਾਂ ਅਤੇ ਕੰਧਾਂ ਵੱਖ-ਵੱਖ ਉਮੀਦਵਾਰਾਂ ਦੇ ਕਾਰਡਾਂ ਅਤੇ ਪੋਸਟਰਾਂ ਨਾਲ ਢੱਕੀਆਂ ਹੋਈਆਂ ਹਨ ਪਰ ਡੀਯੂ ਵਿਦਿਆਰਥੀਆਂ ਦੇ ਨਾਲ-ਨਾਲ ਦੇਸ਼ ਦੇ ਜ਼ਿਆਦਾਤਰ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਅਸਲ ਮੁੱਦੇ ਚੋਣ ਪ੍ਰਕਿਰਿਆ ਤੋਂ ਪੂਰੀ ਤਰ੍ਹਾਂ ਗਾਇਬ ਹਨ। ਇਸ ਦੇ ਉਲਟ ਪੈਸੇ ਅਤੇ ਤਾਕਤ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਕਾਰਾਂ ਦੇ ਕਾਫ਼ਲਿਆਂ ਵਿੱਚ ਘੁੰਮਦੇ, ਪੋਸਟਰਾਂ ਦੀ ਵਰਤੋਂ ਕਰਦੇ, ਡੀਯੂ ਕੈਂਪਸ ਦੀਆਂ ਗਲੀਆਂ ਵਿੱਚ ਉਨ੍ਹਾਂ ਦੇ ਨਾਮ ਵਾਲੇ ਕਾਰਡਾਂ ਨਾਲ ਕੂੜਾ ਸੁੱਟਦੇ ਅਤੇ ਖੁੱਲ੍ਹੇਆਮ ਗੁੰਡਾਗਰਦੀ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਇਹ ਲਿੰਗਦੋਹ ਕਮੇਟੀ ਦੀਆਂ ਸਿਫਾਰਸ਼ਾਂ ਦੀ ਵੀ ਪੂਰੀ ਤਰ੍ਹਾਂ ਉਲੰਘਣਾ ਹੈ। ਉਨ੍ਹਾਂ ਅਗਾਂਹਵਧੂ ਨੌਜਵਾਨਾਂ ਨੂੰ ਖਾਲੀ ਨਾਅਰਿਆਂ ਦੀ ਰਾਜਨੀਤੀ ਛੱਡ ਕੇ ਅਸਲ ਤਬਦੀਲੀ ਲਈ ਕੰਮ ਕਰਨ ਦੀ ਬਦਲਵੀਂ ਰਾਜਨੀਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

Advertisement

Advertisement