ਦਿੱਲੀ ਵਿਧਾਨ ਸਭਾ ਵਿਚ 41 ਨੰਬਰ ਸੀਟ ’ਤੇ ਬੈਠਣਗੇ ਕੇਜਰੀਵਾਲ
04:57 PM Sep 26, 2024 IST
Advertisement
ਨਵੀਂ ਦਿੱਲੀ, 26 ਸਤੰਬਰ
ਵੀਰਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਵਿਧਾਨ ਸਭਾ ਦੀ ਸੀਟ ਨੰਬਰ 41 ਅਲਾਟ ਕੀਤੀ ਗਈ ਹੈ, ਜੋ ਕਿ ਮੁੱਖ ਮੰਤਰੀ ਦੀ ਕੁਰਸੀ ਤੋਂ ਕਈ ਕਦਮ ਦੂਰ ਹੈ। ਹੁਣ ਮੁੱਖ ਮੰਤਰੀ ਦੀ ਸੀਟ ਨੰ. 1 ਬੀਬੀ ਆਤਿਸ਼ੀ ਨੂੰ ਦਿੱਤੀ ਹੈ। ਇਸਦੇ ਨਾਲ ਹੀ ਕੇਜਰੀਵਾਲ ਦੇ ਭਰੋਸੇਮੰਦ ਮਨੀਸ਼ ਸਿਸੋਦੀਆ ਨੂੰ ਸੀਟ ਨੰਬਰ 40 ਦਿੱਤੀ ਗਈ ਹੈ।
ਆਬਕਾਰੀ ਨੀਤੀ ਕੇਸ ਵਿੱਚ ਜ਼ਮਾਨਤ ’ਤੇ ਤਿਹਾੜ ਤੋਂ ਬਾਹਰ ਆਉਣ ਤੋਂ ਕੁਝ ਦਿਨ ਬਾਅਦ ਕੇਜਰੀਵਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦਿਆਂ ਕਿਹਾ ਸੀ ਕਿ ਉਹ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੇ ਲੋਕਾਂ ਤੋਂ ‘ਇਮਾਨਦਾਰੀ ਦਾ ਸਰਟੀਫਿਕੇਟ’ ਪ੍ਰਾਪਤ ਕਰਨ ਤੋਂ ਬਾਅਦ ਅਹੁਦੇ 'ਤੇ ਵਾਪਸ ਪਰਤਣਗੇ। -ਪੀਟੀਆਈ
Advertisement
Advertisement