ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਕੂਲ ਅੱਗੇ ਸੜਕ ’ਤੇ ਪਾਣੀ ਭਰਨ ਕਾਰਨ ਵਿਦਿਆਰਥੀ ਪ੍ਰੇਸ਼ਾਨ

08:54 AM Jul 11, 2024 IST
ਸਰਕਾਰੀ ਸਕੂਲ ਘਨੌਰੀ ਕਲਾਂ ਅੱਗੇ ਖੜ੍ਹਾ ਮੀਂਹ ਦਾ ਪਾਣੀ। -ਫੋਟੋ: ਰਿਸ਼ੀ

ਬੀਰਬਲ ਰਿਸ਼ੀ
ਸ਼ੇਰਪੁਰ, 10 ਜੁਲਾਈ
ਮੀਂਹ ਪੈਣ ਦੇ ਚਾਰ ਦਿਨ ਬਾਅਦ ਵੀ ਸਕੂਲ ਆਫ਼ ਐਮੀਨੈਂਸ ਘਨੌਰੀ ਕਲਾਂ ਅੱਗੇ ਪਾਣੀ ਖੜ੍ਹਨ ਕਾਰਨ ਅਧਿਆਪਕ, ਵਿਦਿਆਰਥੀ ਅਤੇ ਰਾਹਗੀਰ ਪ੍ਰੇਸ਼ਾਨ ਹਨ। ਸਕੂਲ ਪ੍ਰਿੰਸੀਪਲ ਖੁਸ਼ਦੀਪ ਗੋਇਲ ਅਨੁਸਾਰ ਉਨ੍ਹਾਂ ਪੰਚਾਇਤ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਸਕੂਲ ਅੱਗਿਓਂ ਪਾਣੀ ਕੱਢਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਦੋ ਇਮਾਰਤਾਂ ਆਹਮੋ-ਸਾਹਮਣੇ ਅਤੇ ਸੜਕ ਦੇ ਦੋਵੇਂ ਪਾਸੇ ਹਨ। ਸੜਕ ਪਾਣੀ ਨਾਲ ਭਰੀ ਹੋਣ ਕਾਰਨ ਵਿਦਿਆਰਥੀਆਂ ਨੂੰ ਚਾਰ ਦਿਨਾਂ ਤੋਂ ਇੱਕੋ ਸਕੂਲ ਵਿੱਚ ਬਿਠਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਕੂਲ ਵਿੱਚ ਪਿਛਲੇ ਗੇਟ ਰਾਹੀਂ ਦਾਖਲ ਹੋਣਾ ਪੈਂਦਾ ਹੈ। ਦੂਜੇ ਪਾਸੇ ਅੱਜ ਬੀਡੀਪੀਓ ਦਫ਼ਤਰ ਤੋਂ ਪ੍ਰਬੰਧਕ ਗਗਨਦੀਪ ਸਿੰਘ, ਨਰੇਗਾ ਜੇਈ ਪਰਵੇਜ਼ ਖਾਨ, ਸੈਕਟਰੀ ਟੋਨਾ ਸਿੰਘ ਆਦਿ ਨੇ ਆ ਕੇ ਨਿਕਾਸੀ ਨਾਲੇ ਨੂੰ ਮਾਰਿਆਂ ਬੰਨ੍ਹ ਖੁੱਲ੍ਹਵਾਇਆ ਤਾਂ ਪਿੰਡ ਘਨੌਰੀ ਦੇ ਅੰਬੇਡਕਰ ਨਗਰ ਦੇ ਸੌ ਤੋਂ ਵੱਧ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਮੁੜ ਬੰਨ੍ਹ ਲਗਾ ਦਿੱਤਾ। ਸਾਬਕਾ ਪੰਚਾਇਤ ਮੈਂਬਰ ਬੀਬੀ ਦੇ ਪਤੀ ਗੋਰਾ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ਪੁੱਜ ਕੇ ਦਾਅਵਾ ਕੀਤਾ ਕਿ ਪਿੰਡ ਦੀ ਇੱਕ ਪੱਤੀ ਜਿਸ ਕੋਲ 27 ਵਿੱਘੇ ਦਾ ਟੋਭਾ ਹੈ ਪਰ ਹੈਰਾਨੀਜਨਕ ਹੈ ਕਿ ਉਸ ਟੋਭੇ ਵਿੱਚ ਪੈਣ ਵਾਲਾ ਪਾਣੀ ਮਜ਼ਦੂਰਾਂ ਦੇ ਘਰਾਂ ਵੱਲ ਕੱਢਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਹਰ ਪੱਤੀ ਦਾ ਪਾਣੀ ਉਸ ਦੇ ਟੋਭੇ ਵਿੱਚ ਹੀ ਪਵੇ ਤਾਂ ਹੀ ਇਸ ਮਸਲੇ ਦਾ ਹੱਲ ਸੰਭਵ ਹੈ।

Advertisement

Advertisement