ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਬ ਖਾਣ ਮਗਰੋਂ ਲੱਸੀ ਪੀਣ ਨਾਲ ਵਿਦਿਆਰਥਣ ਦੀ ਮੌਤ

07:45 AM Jul 16, 2024 IST

ਅਮਲੋਹ (ਪੱਤਰ ਪ੍ਰੇਰਕ):

Advertisement

ਅਮਲੋਹ ਸਬ-ਡਿਵੀਜ਼ਨ ਦੇ ਸਰਕਾਰੀ ਮਿਡਲ ਸਕੂਲ ਦੀ ਛੇਵੀਂ ਕਲਾਸ ਦੀ 10 ਸਾਲਾ ਹੋਣਹਾਰ ਵਿਦਿਆਰਥਣ ਮਾਨਵੀ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਦੀ ਅੰਬ ਖਾਣ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਬੱਚੀ ਨੇ ਅੰਬ ਖਾਣ ਤੋਂ ਬਾਅਦ ਲੱਸੀ ਪੀ ਲਈ, ਜਿਸ ਨਾਲ ਉਸ ਦੇ ਪੇਟ ਵਿੱਚ ਜ਼ਹਿਰ ਬਣ ਗਿਆ। ਉਸ ਨੂੰ ਤਕਲੀਫ਼ ਹੋਣ ’ਤੇ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਮੁਤਾਬਕ ਡਾਕਟਰਾਂ ਨੇ ਦੱਸਿਆ ਹੈ ਕਿ ਅੰਬ ਖਾਣ ਮਗਰੋਂ ਲੱਸੀ ਪੀਣ ਨਾਲ ਪੇਟ ਵਿੱਚ ਜ਼ਹਿਰੀਲਾ ਮਾਦਾ ਬਣ ਗਿਆ।

Advertisement
Advertisement
Advertisement