For the best experience, open
https://m.punjabitribuneonline.com
on your mobile browser.
Advertisement

ਮਜ਼ਬੂਤ ਸਬੰਧ ਭਾਰਤ-ਚੀਨ ਦੇ ਸਾਂਝੇ ਹਿੱਤਾਂ ਲਈ ਜ਼ਰੂਰੀ: ਚੀਨ

08:02 AM Apr 12, 2024 IST
ਮਜ਼ਬੂਤ ਸਬੰਧ ਭਾਰਤ ਚੀਨ ਦੇ ਸਾਂਝੇ ਹਿੱਤਾਂ ਲਈ ਜ਼ਰੂਰੀ  ਚੀਨ
Advertisement

ਪੇਈਚਿੰਗ, 11 ਅਪਰੈਲ
ਚੀਨ ਨੇ ਅੱਜ ਸਰਹੱਦੀ ਵਿਵਾਦ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਮਜ਼ਬੂਤ ਤੇ ਸਥਿਰ ਸਬੰਧ ਚੀਨ ਤੇ ਭਾਰਤ ਦੇ ਸਾਂਝੇ ਹਿੱਤਾਂ ਦੀ ਪੂਰਤੀ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਵੀਂ ਦਿੱਲੀ ਲਈ ਪੇਈਚਿੰਗ ਨਾਲ ਸਬੰਧ ਮਹੱਤਵਪੂਰਨ ਹਨ ਅਤੇ ਸਰਹੱਦਾਂ ’ਤੇ ਲੰਮੇ ਸਮੇਂ ਤੋਂ ਬਣੇ ਹਾਲਾਤ ਦਾ ਤੁਰੰਤ ਹੱਲ ਕਰਨਾ ਚਾਹੀਦਾ ਹੈ। ਅਮਰੀਕੀ ਮੈਗਜ਼ੀਨ ‘ਨਿਊਜ਼ਵੀਕ’ ਜਿਸ ਨੇ ਭਾਰਤ ਦੇ ਉਭਾਰ ਨੂੰ ‘ਅਜੇਤੂ’ ਦੱਸਿਆ ਸੀ, ਨੂੰ ਦਿੱਤੀ ਇੱਕ ਇੰਟਰਵਿਊ ’ਚ ਪ੍ਰਧਾਨ ਮੰਤਰੀ ਮੋਦੀ ਨੇ ਆਸ ਜ਼ਾਹਿਰ ਕੀਤੀ ਕਿ ਕੂਟਨੀਤਕ ਤੇ ਫੌਜੀ ਪੱਧਰ ’ਤੇ ਸਕਾਰਾਤਮਕ ਤੇ ਰਚਨਾਤਮਕ ਦੁਵੱਲੇ ਸਬੰਧਾਂ ਰਾਹੀਂ ਦੋਵੇਂ ਮੁਲਕ ਆਪਣੀਆਂ ਸਰਹੱਦਾਂ ’ਤੇ ਸ਼ਾਂਤੀ ਬਹਾਲ ਕਰਨ ਅਤੇ ਇਸ ਨੂੰ ਬਣਾਏ ਰੱਖਣ ਦੇ ਸਮਰੱਥ ਹੋਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਤੋਂ ਜਦੋਂ ਮੋਦੀ ਦੇ ਬਿਆਨ ’ਤੇ ਪ੍ਰਤੀਕਿਰਿਆ ਮੰਗੀ ਗਈ ਤਾਂ ਉਨ੍ਹਾਂ ਇੱਥੇ ਇੱਕ ਪ੍ਰੈੱਸ ਕਾਰਨਫਰੰਸ ’ਚ ਕਿਹਾ, ‘ਚੀਨ ਨੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ’ਤੇ ਗੌਰ ਕੀਤਾ ਹੈ।’ ਉਨ੍ਹਾਂ ਕਿਹਾ, ‘ਸਾਡਾ ਮੰਨਣਾ ਹੈ ਕਿ ਮਜ਼ਬੂਤ ਤੇ ਸਥਿਰ ਚੀਨ-ਭਾਰਤ ਸਬੰਧ ਦੋਵਾਂ ਧਿਰਾਂ ਦੇ ਸਾਂਝੇ ਹਿੱਤਾਂ ਦੀ ਪੂਰਤੀ ਕਰਦੇ ਹਨ ਅਤੇ ਸ਼ਾਂਤੀ ਤੇ ਖੇਤਰ ਅਤੇ ਉਸ ਤੋਂ ਦੂਰ ਦੇ ਖਿੱਤੇ ਦੇ ਵਿਕਾਸ ਲਈ ਢੁੱਕਵੇਂ ਹਨ।’ ਉਨ੍ਹਾਂ ਕਿਹਾ ਕਿ ਸਰਹੱਦ ਨਾਲ ਜੁੜਿਆ ਸਵਾਲ ਭਾਰਤ-ਚੀਨ ਸਬੰਧਾਂ ਦੀ ਮੁਕੰਮਲ ਢੰਗ ਨਾਲ ਨੁਮਾਇੰਦਗੀ ਨਹੀਂ ਕਰਦਾ ਅਤੇ ਇਸ ਨੂੰ ਦੁਵੱਲੇ ਸਬੰਧਾਂ ’ਚ ਢੁੱਕਵੇਂ ਢੰਗ ਨਾਲ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਕੂਟਨੀਤਕ ਤੇ ਫੌਜੀ ਪੱਧਰ ’ਤੇ ਕਰੀਬੀ ਸੰਪਰਕ ਵਿੱਚ ਹਾਂ। -ਪੀਟੀਆਈ

Advertisement

ਚੀਨ ਬਾਰੇ ਪ੍ਰਧਾਨ ਮੰਤਰੀ ਦਾ ਪ੍ਰਤੀਕਰਮ ‘ਬੇਅਸਰ ਅਤੇ ਕਮਜ਼ੋਰ’: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਸਰਹੱਦੀ ਉਲੰਘਣਾ ਦੇ ਮਾਮਲੇ ’ਚ ਚੀਨ ਨੂੰ ‘ਬੇਅਸਰ ਅਤੇ ਕਮਜ਼ੋਰ’ ਪ੍ਰਤੀਕਰਮ ਦੇਣ ਲਈ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਹ ਆਪਣੇ ਜੂਨ 2020 ਦੇ ਉਸ ਬਿਆਨ ਲਈ 140 ਕਰੋੜ ਭਾਰਤੀਆਂ ਤੋਂ ਮੁਆਫ਼ੀ ਮੰਗਣ ਜਿਸ ’ਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਨਾ ਤਾਂ ਕਿਸੇ ਨੇ ਭਾਰਤ ’ਚ ਪ੍ਰਵੇਸ਼ ਕੀਤਾ ਹੈ ਅਤੇ ਨਾ ਹੀ ਕਿਸੇ ਚੌਕੀ ’ਤੇ ਕਬਜ਼ਾ ਕੀਤਾ ਗਿਆ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਨਿਊਜ਼ ਵੀਕ’ ਰਸਾਲੇ ਨੂੰ ਦਿੱਤੇ ਗਏ ਇੰਟਰਵਿਊ ’ਚ ਪ੍ਰਧਾਨ ਮੰਤਰੀ ਦੀ ਪ੍ਰਤੀਕਿਰਿਆ ਬੇਹੱਦ ਕਾਇਰਤਾਪੂਰਨ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਚੀਨ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਦਾ ਬਿਆਨ ਨਾ ਸਿਰਫ਼ ਅਪਮਾਨਜਨਕ ਹੈ ਸਗੋਂ ਇਹ ਸ਼ਹੀਦਾਂ ਦਾ ਵੀ ਅਪਮਾਨ ਹੈ ਜਿਨ੍ਹਾਂ ਦੇਸ਼ ਦੀਆਂ ਹੱਦਾਂ ਦੀ ਰੱਖਿਆ ਕਰਦਿਆਂ ਆਪਣਾ ਬਲਿਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੇਅਸਰ ਅਤੇ ਕਮਜ਼ੋਰ ਪ੍ਰਤੀਕਰਮ ਨਾਲ ਭਾਰਤੀ ਇਲਾਕੇ ’ਤੇ ਆਪਣਾ ਦਾਅਵਾ ਜਤਾਉਣ ਲਈ ਚੀਨ ਦਾ ਹੌਸਲਾ ਹੋਰ ਵਧ ਸਕਦਾ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×