For the best experience, open
https://m.punjabitribuneonline.com
on your mobile browser.
Advertisement

ਰੈਲੀਆਂ ਤੇ ਧਰਨਿਆਂ ਸਬੰਧੀ ਸਖ਼ਤ ਹਦਾਇਤਾਂ

07:19 AM Apr 09, 2024 IST
ਰੈਲੀਆਂ ਤੇ ਧਰਨਿਆਂ ਸਬੰਧੀ ਸਖ਼ਤ ਹਦਾਇਤਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਜਗਰਾਉਂ: ਵਧੀਕ ਜ਼ਿਲ੍ਹਾ ਮੈਜਿਸਟਰੇਟ (ਲੁਧਿਆਣਾ) ਅਮਿਤ ਸਰੀਨ ਨੇ ਉਪ-ਮੰਡਲ ਮੈਜਿਸਟਰੇਟ, ਪੁਲੀਸ, ਪ੍ਰਸ਼ਾਸਨ ਆਦਿ ਦੇ ਕਰੀਬ ਸੂਬਾ ਪੱਧਰੀ 16 ਵਿਭਾਗਾਂ ਨੂੰ ਧਾਰਾ-144 ਦਾ ਹਵਾਲਾ ਦਿੰਦੇ ਹੋਏ ਲਿਖਤੀ ਪੱਤਰ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕਿਸੇ ਵੀ ਕਿਸਮ ਦੇ ਧਰਨੇ, ਮੁਜ਼ਾਹਰੇ, ਵਿਖਾਵੇ, ਰੈਲੀਆਂ, ਮੀਟਿੰਗਾਂ ਕਰਨਾ ਅਤੇ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਜਾਂਦੀ ਹੈ। ਉਨ੍ਹਾਂ ਆਖਿਆ ਕਿ ਜ਼ਿਲ੍ਹੇ ਭਰ ’ਚ 5 ਅਪਰੈਲ ਤੋਂ ਲੈ ਕੇ 4 ਜੂਨ 2024 ਤੱਕ ਕੋਈ ਵੀ ਅਜਿਹਾ ਪ੍ਰਦਰਸ਼ਨ ਆਦਿ ਨਾ ਕੀਤਾ ਜਾਵੇ, ਜਿਸ ਨਾਲ ਜਨਤਕ ਸ਼ਾਂਤੀ ਭੰਗ ਹੋਵੇ, ਸਰਕਾਰੀ ਗੈਰ ਸਰਕਾਰੀ ਜਾਇਦਾਦ ਦਾ ਨੁਕਸਾਨ ਹੁੰਦਾ ਹੋਵੇ। ਉਨ੍ਹਾਂ ਸਰਕਾਰੀ ਗੈਰ ਸਰਕਾਰੀ ਅਦਾਰਿਆਂ ਨੂੰ ਹਦਾਇਤ ਕੀਤੀ ਕਿ ਇਸ ਹੁੱਕਮ ਦੀ ਕਾਪੀ ਆਪਣੇ-ਆਪਣੇ ਦਫਤਰਾਂ ਦੇ ਨੋਟਿਸ ਬੋਰਡਾਂ ਤੇ ਬਿਨਾਂ ਦੇਰੀ ਲਗਾਈ ਜਾਵੇ ਅਤੇ ਵਹੀਕਲ ਪ੍ਰਚਾਰ ਮਾਧਿਅਮ ਰਾਹੀਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×