ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੋਹਾ ਵਿੱਚ ਧਰਮਸ਼ਾਲਾ ਦੇ ਪ੍ਰਬੰਧ ਲਈ ਤਣਾਅ

11:21 AM Sep 21, 2024 IST
ਬੋਹਾ ’ਚ ਮੀਟਿੰਗ ਕਰਦੇ ਹੋਏ ਪੰਜਾਬ ਮਹਾਂਵੀਰ ਦਲ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂ।

ਪੱਤਰ ਪ੍ਰੇਰਕ
ਬੋਹਾ, 20 ਸਤੰਬਰ
ਬੋਹਾ ਦੀ ਮੁੱਖ ਧਰਮਸ਼ਾਲਾ ਦੇ ਪ੍ਰਬੰਧ ਅਤੇ ਕਬਜ਼ੇ ਤੋਂ ਪੈਦਾ ਹੋਏ ਵਿਵਾਦ ਕਾਰਨ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ। ਪੰਜਾਬ ਮਹਾਵੀਰ ਦਲ ਤੇ ਵਪਾਰਕ ਤੇ ਸਮਾਜਿਕ ਜਥੇਬੰਦੀਆਂ ਨੇ 21 ਸਤੰਬਰ ਨੂੰ ਬੋਹਾ ਬੰਦ ਦਾ ਸੱਦਾ ਦੇ ਦਿੱਤਾ ਹੈ। ਪੰਜਾਹ ਸਾਲ ਪਹਿਲਾਂ ਇਸ ਧਰਮਸ਼ਾਲਾ ਦਾ ਨਿਰਮਾਣ ਪੰਜਾਬ ਮਹਾਂਵੀਰ ਦਲ ਨਾਂ ਦੀ ਸੰਸਥਾ ਵੱਲੋਂ ਕਰਵਾਇਆ ਗਿਆ ਸੀ। ਕੁਝ ਸਮਾਂ ਪਹਿਲਾਂ ਗੋਇਲ ਖਾਨਦਾਨ ਦੇ ਕੁਝ ਵਿਅਕਤੀਆਂ ਨੇ ਇਹ ਦਾਅਵਾਂ ਕਰਦਿਆਂ ਕਿ ਧਰਮਸ਼ਾਲਾ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਕਿ ਧਰਮਸ਼ਾਲਾ ਲਈ ਜ਼ਮੀਨ ਉਨ੍ਹਾਂ ਦੇ ਪੂਰਵਜ ਸੇਠ ਅੰਮੀ ਚੰਦ ਨੇ ਦਾਨ ਦਿੱਤੀ ਸੀ। ਪੰਜਾਬ ਮਹਾਂਵੀਰ ਦਲ ਧਰਮਸ਼ਾਲਾ ਦੇ ਨਾਂ ਹੇਠ ਜਾਣੀ ਜਾਂਦੀ ਇਸ ਧਰਮਸ਼ਾਲਾ ਦਾ ਨਾਮ ਬਦਲ ਕੇ ਸੇਠ ਅੰਮੀ ਚੰਦ ਗੋਇਲ ਧਰਮਸ਼ਾਲਾ ਰੱਖ ਦਿੱਤਾ ਗਿਆ। ਕੱਲ੍ਹ ਮਹਾਵੀਰ ਦਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਧਰਮਸ਼ਾਲਾ ਦਾ ਨਾਂ ਬਦਲਣ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ। ਕੁਝ ਸਾਂਝੇ ਬੰਦਿਆਂ ਤੇ ਪ੍ਰਸ਼ਾਸਨ ਵੱਲੋਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਗੱਲ ਕਿਸੇ ਸਿੱਟੇ ’ਤੇ ਨਾ ਪੁੱਜਣ ’ਤੇ ਧਰਮਸ਼ਾਲਾ ਦਾ ਪੁਰਾਣਾ ਪ੍ਰਬੰਧ ਕਰਨ ਵਾਲੀ ਸੰਸਥਾ ਨੇ ਬੋਹਾ ਬੰਦ ਦਾ ਸੱਦਾ ਦੇ ਦਿੱਤਾ ਗਿਆ ਹੈ।

Advertisement

Advertisement