ਅਡਾਨੀ ਦੀ ਕੰਪਨੀ ਨੂੰ ਦਿੱਤੀ ਗਈ ਜ਼ਮੀਨ ਵਾਪਸ ਲੈਣ ਦੇ ਹੁਕਮਾਂ ’ਤੇ ਰੋਕ
06:30 AM Jul 11, 2024 IST
ਨਵੀਂ ਦਿੱਲੀ:
Advertisement
ਸੁਪਰੀਮ ਕੋਰਟ ਨੇ ਅੱਜ ਗੁਜਰਾਤ ਹਾਈ ਕੋਰਟ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ ਜਿਸ ਵਿੱਚ ਸੂਬਾ ਸਰਕਾਰ ਨੂੰ ਮੁੰਦਰਾ ਬੰਦਰਗਾਹ ਨੇੜੇ 2005 ਵਿੱਚ ਅਡਾਨੀ ਸਮੂਹ ਦੀ ਕੰਪਨੀ ਨੂੰ ਦਿੱਤੀ ਗਈ ਲਗਭਗ 108 ਹੈਕਟੇਅਰ ਜ਼ਮੀਨ ਵਾਪਸ ਲੈਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ ਸੀ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਅਡਾਨੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ (ਏਪੀਐੱਸਈਜ਼ੈੱਡ) ਦੀ ਅਪੀਲ ’ਤੇ ਨੋਟਿਸ ਲਿਆ ਕਿ ਨਿਆਂ ਦੇ ਹਿੱਤ ਵਿੱਚ ਇਸ ਹੁਕਮ ’ਤੇ ਰੋਕ ਲਗਾਉਣੀ ਜ਼ਰੂਰੀ ਹੈ। ਬੈਂਚ ਨੇ ਕਿਹਾ, ‘‘ਨੋਟਿਸ ਜਾਰੀ ਕੀਤਾ ਜਾਵੇ। ਇਸ ਹੁਕਮ ’ਤੇ ਰੋਕ ਲਗਾਈ ਜਾਵੇ।’’ ਸੂਬਾ ਸਰਕਾਰ ਨੇ ਪੰਜ ਜੁਲਾਈ ਨੂੰ ਹਾਈ ਕੋਰਟ ਨੂੰ ਸੂਚਿਤ ਕੀਤਾ ਸੀ ਕਿ ਉਹ ਲਗਭਗ 108 ਹੈਕਟੇਅਰ ‘ਗਊਚਾਰ’ (ਚਰਾਂਦ) ਜ਼ਮੀਨ ਵਾਪਸ ਲਵੇਗੀ, ਜੋ ਅਡਾਨੀ ਸਮੂਹ ਦੀ ਕੰਪਨੀ ਨੂੰ 2005 ਵਿੱਚ ਦਿੱਤੀ ਗਈ ਸੀ। -ਪੀਟੀਆਈ
Advertisement
Advertisement