For the best experience, open
https://m.punjabitribuneonline.com
on your mobile browser.
Advertisement

ਮੱਧ ਪ੍ਰਦੇਸ਼ ਦੇ ਸੇਹੋਰ ’ਚ ਆਰਐੱਸਐੱਸ ਦਫਤਰ ’ਤੇ ਪੱਥਰਬਾਜ਼ੀ

10:19 PM Dec 30, 2023 IST
ਮੱਧ ਪ੍ਰਦੇਸ਼ ਦੇ ਸੇਹੋਰ ’ਚ ਆਰਐੱਸਐੱਸ ਦਫਤਰ ’ਤੇ ਪੱਥਰਬਾਜ਼ੀ
Advertisement

ਸੇਹੋਰ, 30 ਦਸੰਬਰ
ਮੱਧ ਪ੍ਰਦੇਸ਼ ਦੇ ਸੇਹੋਰ ਵਿੱਚ ਆਰਐੱਸਐੱਸ ਦੇ ਦਫਤਰ ’ਤੇ ਪੱਥਰਬਾਜ਼ੀ ਕੀਤੀ ਗਈ। ਪੁਲੀਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ। ਘਟਨਾ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਖਬਰ ਨਹੀਂ ਹੈ। ਕੋਤਵਾਲੀ ਇੰਚਾਰਜ ਵਿਕਾਸ ਖਿਚੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਜਾਰੀ ਹੈ ਜਿਸ ਮਗਰੋਂ ਅਗਲੇ ਕਦਮ ਚੁੱਕੇ ਜਾਣਗੇ। ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਕੁਸ਼ਵਾਹਾ ਨੇ ਦੱਸਿਆ ਕਿ ਕੁਝ ਲੋਕਾਂ ਨੇ ਆਰਐੱਸਐੱਸ ਦਫਤਰ ਦੀਆਂ ਲਾਈਟਾਂ ਬੁਝਾ ਦਿੱਤੀਆਂ ਜਿਸ ਮਗਰੋਂ ਪਥਰਾਅ ਕੀਤਾ। ਘਟਨਾ ਵੇਲੇ ਆਰਐੱਸਐੱਸ ਦੇ ਕੁਝ ਵਰਕਰ ਦਫਤਰ ਵਿੱਚ ਹਾਜ਼ਰ ਸਨ ਜਿਨ੍ਹਾਂ ਦਾ ਬਚਾਅ ਰਿਹਾ। -ਪੀਟੀਆਈ

Advertisement

Advertisement
Author Image

Advertisement
Advertisement
×