For the best experience, open
https://m.punjabitribuneonline.com
on your mobile browser.
Advertisement

ਐੱਨਆਈਏ ਵੱਲੋਂ ਕੈਨੇਡਾ ਆਧਾਰਤ ਅਤਿਵਾਦੀ ਲੰਡਾ ਦਾ ਸਾਥੀ ਗ੍ਰਿਫ਼ਤਾਰ

07:25 AM Jun 21, 2024 IST
ਐੱਨਆਈਏ ਵੱਲੋਂ ਕੈਨੇਡਾ ਆਧਾਰਤ ਅਤਿਵਾਦੀ ਲੰਡਾ ਦਾ ਸਾਥੀ ਗ੍ਰਿਫ਼ਤਾਰ
Advertisement

ਨਵੀਂ ਦਿੱਲੀ, 20 ਜੂਨ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਵੱਖੋ-ਵੱਖ ਸੂਬਿਆਂ ਵਿਚ ਮਾਰੇ ਛਾਪਿਆਂ ਦੌਰਾਨ ਕੈਨੇਡਾ ਆਧਾਰਤ ਖ਼ਾਲਿਸਤਾਨੀ ਦਹਿਸ਼ਤਗਰਦ ਲਖਬੀਰ ਸਿੰਘ ਸੰਧੂ ਉਰਫ਼ ਲੰਡਾ ਦੇ ਕਰੀਬੀ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨਆਈਏ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਸ਼ਨਾਖ਼ਤ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਜਾਂਚ ਏਜੰਸੀ ਨੇ ਉਸ ਕੋਲੋਂ ਇਕ .32 ਬੋਰ ਦੀ ਰਿਵਾਲਵਰ, ਵੱਖ-ਵੱਖ ਬੋਰਾਂ ਦੇ 69 ਕਾਰਤੂਸ, 100 ਗ੍ਰਾਮ ਹੈਰੋਇਨ, 100 ਗ੍ਰਾਮ ਅਫ਼ੀਮ, 220500 ਰੁਪਏ ਨਕਦ ਅਤੇ ਬਹੁਤ ਸਾਰੇ ਡਿਜੀਟਲ ਯੰਤਰ ਬਰਾਮਦ ਕੀਤੇ ਹਨ। ਮੱਧ ਪ੍ਰਦੇਸ਼, ਗੁਜਰਾਤ ਅਤੇ ਪੰਜਾਬ ’ਚ ਮਾਰੇ ਛਾਪਿਆਂ ਦੌਰਾਨ ਜਸਪ੍ਰੀਤ ਨੂੰ ਕਾਬੂ ਕੀਤਾ ਗਿਆ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement