Stock market: ਭਾਰਤੀ ਬਜ਼ਾਰ ਗਲੋਬਲ ਸੈੱਲ ਆਫ਼ ਵਿੱਚ ਸ਼ਾਮਲ; ਸੈਂਸੈਕਸ 80 ਹਜ਼ਾਰ ਤੋਂ ਹੇਠਾਂ ਡਿੱਗਿਆ
04:26 PM Dec 19, 2024 IST
ਮੁੰਬਈ, 19 ਦਸੰਬਰ
Advertisement
Stock market: ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਸਾਲ ਵਿਆਜ ਦਰਾਂ ਵਿੱਚ ਕਟੌਤੀ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਗਲੋਬਲ ਸ਼ੇਅਰਾਂ ਵਿੱਚ ਭਾਰੀ ਵਿਕਰੀ ਕਾਰਨ ਇਕੁਇਟੀ ਬੈਂਚਮਾਰਕ ਸੈਂਸੈਕਸ ਵੀਰਵਾਰ ਨੂੰ ਲਗਭਗ 965 ਅੰਕ ਡਿੱਗ ਕੇ 80,000 ਦੇ ਪੱਧਰ ਤੋਂ ਹੇਠਾਂ ਆ ਗਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੇ ਨਿਕਾਸੀ ਦੇ ਵਿਚਕਾਰ ਖਪਤਕਾਰ ਟਿਕਾਊ ਵਸਤੂਆਂ, ਬੈਂਕਿੰਗ ਅਤੇ ਆਈਟੀ ਸਟਾਕਾਂ ਵਿੱਚ ਡੂੰਘਾ ਨੁਕਸਾਨ ਹੋਇਆ।
ਜ਼ਿਕਰਯੋਗ ਹੈ ਕਿ ਚੌਥੇ ਦਿਨ ਲਗਾਤਾਰ ਗਿਰਾਵਟ ਦੇ ਨਾਲ BSE ਦਾ 30 ਸ਼ੇਅਰਾਂ ਵਾਲਾ ਬੈਂਚਮਾਰਕ Sensex 964.15 ਅੰਕ ਜਾਂ 1.20 ਪ੍ਰਤੀਸ਼ਤ ਦੀ ਗਿਰਾਵਟ ਨਾਲ 79,218.05 ’ਤੇ ਬੰਦ ਹੋਇਆ। ਦਿਨ ਦੇ ਦੌਰਾਨ ਬਲੂ-ਚਿੱਪ ਸੂਚਕ 1,162.12 ਅੰਕ ਜਾਂ 1.44 ਫੀਸਦੀ ਟੁੱਟ ਕੇ 79,020.08 _ਤੇ ਪਹੁੰਚ ਗਿਆ। NSE Nifty 247.15 ਅੰਕ ਜਾਂ 1.02 ਫੀਸਦੀ ਡਿੱਗ ਕੇ 24,000 ਅੰਕ ਤੋਂ ਹੇਠਾਂ 23,951.70 ’ਤੇ ਆ ਗਿਆ। -ਪੀਟੀਆਈ
Advertisement
Advertisement