For the best experience, open
https://m.punjabitribuneonline.com
on your mobile browser.
Advertisement

H-1B visas easier ਬਾਇਡਨ ਪ੍ਰਸ਼ਾਸਨ ਵੱਲੋਂ ਐੱਚ-1ਬੀ ਵੀਜ਼ਾ ਨੇਮਾਂ ’ਚ ਢਿੱਲ

10:27 PM Dec 18, 2024 IST
h 1b visas easier ਬਾਇਡਨ ਪ੍ਰਸ਼ਾਸਨ ਵੱਲੋਂ ਐੱਚ 1ਬੀ ਵੀਜ਼ਾ ਨੇਮਾਂ ’ਚ ਢਿੱਲ
Advertisement

ਵਾਸ਼ਿੰਗਟਨ, 18 ਦਸੰਬਰ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ਾ ਨੇਮਾਂ ਵਿੱਚ ਢਿੱਲ ਦਿੱਤਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਲਈ ਵਿਸ਼ੇਸ਼ ਹੁਨਰ ਵਾਲੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨਾ ਆਸਾਨ ਹੋ ਜਾਵੇਗਾ ਅਤੇ ਐੱਫ-1 ਵਿਦਿਆਰਥੀ ਵੀਜ਼ਾ ਨੂੰ ਆਸਾਨੀ ਨਾਲ ਐੱਚ-1ਬੀ ਵੀਜ਼ਾ ਵਿੱਚ ਤਬਦੀਲ ਕੀਤਾ ਜਾ ਸਕੇਗਾ। ਇਸ ਕਦਮ ਨਾਲ ਹਜ਼ਾਰਾਂ ਭਾਰਤੀ ਟੈਕਨੋਲੋਜੀ ਪੇਸ਼ੇਵਰਾਂ ਨੂੰ ਲਾਭ ਹੋਣ ਦੀ ਸੰਭਾਵਨਾ ਹੈ।
ਸਭ ਤੋਂ ਵੱਧ ਮੰਗ ਵਾਲਾ ਐੱਚ-1ਬੀ ਵੀਜ਼ਾ ਇਕ ਗੈਰ-ਪਰਵਾਸੀ ਵੀਜ਼ਾ ਹੈ, ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਅਜਿਹੇ ਵਿਸ਼ੇਸ਼ ਕਾਰੋਬਾਰਾਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਮਿਲਦੀ ਹੈ, ਜਿਨ੍ਹਾਂ ਵਿੱਚ ਕਾਰੋਬਾਰੀ ਜਾਂ ਤਕਨਾਲੋਜੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰੇਕ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ਵੀਜ਼ਾ ’ਤੇ ਨਿਰਭਰ ਰਹਿੰਦੀਆਂ ਹਨ।
ਮੰਗਲਵਾਰ ਨੂੰ ਹੋਮਲੈਂਡ ਸੁਰੱਖਿਆ ਵਿਭਾਗ (ਡੀਐੱਚਐੱਸ) ਵੱਲੋਂ ਐਲਾਨੇ ਇਸ ਨਿਯਮ ਦਾ ਉਦੇਸ਼ ਵਿਸ਼ੇਸ਼ ਅਹੁਦਿਆਂ ਅਤੇ ਗੈਰ-ਲਾਭਕਾਰੀ ਤੇ ਸਰਕਾਰੀ ਖੋਜ ਸੰਗਠਨਾਂ ਲਈ ਪਰਿਭਾਸ਼ ਤੇ ਮਾਪਦੰਡਾਂ ਨੂੰ ਆਧੁਨਿਕ ਬਣਾ ਕੇ ਰੁਜ਼ਗਾਰਦਾਤਾਵਾਂ ਤੇ ਕਾਮਿਆਂ ਨੂੰ ਵਧੇਰੇ ਸੁਵਿਧਾ ਮੁਹੱਈਆ ਕਰਨਾ ਹੈ।
ਇਕ ਅਧਿਕਾਰਤ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਅਮਰੀਕੀ ਰੁਜ਼ਗਾਰਦਾਤਾਵਾਂ ਨੂੰ ਆਪਣੀਆਂ ਕਾਰੋਬਾਰੀ ਲੋੜਾਂ ਮੁਤਾਬਕ ਨਿਯੁਕਤੀਆਂ ਕਰਨ ਅਤੇ ਆਲਮੀ ਬਾਜ਼ਾਰ ਵਿੱਚ ਪ੍ਰਤੀਯੋਗੀ ਬਣੇ ਰਹਿਣ ਵਿੱਚ ਮਦਦ ਮਿਲੇਗੀ।
ਡੀਐੱਚਐੱਸ ਮੁਤਾਬਕ, ਇਸ ਨਿਯਮ ਵਿੱਚ ਐੱਫ-1 ਵੀਜ਼ਾਧਾਰਕ ਉਨ੍ਹਾਂ ਵਿਦਿਆਰਥੀਆਂ ਲਈ ਕੁਝ ਸੁਵਿਧਾ ਦਾ ਪ੍ਰਾਵਧਾਨ ਵੀ ਹੈ ਜੋ ਕਿ ਆਪਣੇ ਵੀਜ਼ਾ ਨੂੰ ਐੱਚ-1ਬੀ ਵਿੱਚ ਬਦਲਣਾ ਚਾਹੁੰਦੇ ਹਨ। -ਪੀਟੀਆਈ

Advertisement

Advertisement
Advertisement
Author Image

Advertisement