ਓਰੇਨ ਨੇ 25ਵਾਂ ਸਥਾਪਨਾ ਦਿਵਸ ਮਨਾਇਆ
08:57 AM Dec 18, 2024 IST
Advertisement
ਚੰਡੀਗੜ੍ਹ: ਓਰੇਨ ਨੇ ਅੱਜ ਆਪਣਾ 25ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ। ਇਸੇ ਦੌਰਾਨ ਓਰੇਨ ਦੇ ਦਿਨੇਸ਼ ਸੂਦ ਤੇ ਕੁਲਜਿੰਦਰ ਸਿੱਧੂ ਨੇ ਸੰਸਥਾ ਵੱਲੋਂ ਪੱਛੜੇ ਵਰਗ ਅਤੇ ਟਰਾਂਸਜੈਂਡਰ ਭਾਈਚਾਰੇ ਦੇ 8,000 ਨੌਜਵਾਨਾਂ ਨੂੰ ਸਕਾਲਰਸ਼ਿਪ ਦੇ ਤਹਿਤ ਸਕਿੱਲ ਕੋਰਸ ਮੁਫ਼ਤ ਕਰਵਾਉਣ ਦਾ ਐਲਾਨ ਕੀਤਾ। ਦੋਵਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 25 ਸਾਲਾਂ ਪਹਿਲਾਂ ਦੇ ਸਫਰ ਵਿੱਚ ਮਿਹਨਤ, ਹਿੰਮਤ ਤੇ ਦੂਰਦਰਸ਼ਤਾ ਜ਼ਰੀਏ ਓਰੇਨ ਬਿਊਟੀ ਅਤੇ ਵੈਲਨੈੱਸ ਸਕਿੱਲ ਵਿਕਾਸ ਖੇਤਰ ਵਿੱਚ 300 ਕਰੋੜ ਦੀ ਨੈੱਟਵਰਥ ਵਾਲੇ ਓਰੇਨ ਇੰਟਰਨੈਸ਼ਨਲ ਦੀ ਸਥਾਪਨਾ ਕੀਤੀ। ਇਸੇ ਸਦਕਾ ਅੱਜ ਓਰੇਨ ਦੇ ਸਕਿੱਲ ਸਕੂਲ ਭਾਰਤ ਤੇ ਵਿਦੇਸ਼ਾਂ ਵਿੱਚ ਚਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਦੋਵੇਂ ਸਾਲ 2004 ਤੋਂ ਬਿਊਟੀ ਅਤੇ ਵੈਲਨੈੱਸ ਖੇਤਰ ਵਿੱਚ ਦਾਖਲ ਪੱਛੜੇ ਵਰਗ ਦੀਆਂ ਔਰਤਾਂ ਨੂੰ ਆਤਮਨਿਰਭਰ ਬਣਾ ਰਹੇ ਹਨ। -ਸਾਹਿਤ ਪ੍ਰਤੀਨਿਧ
Advertisement
Advertisement
Advertisement